PUBG Game Latest News: ਜਾਣੋ ਹੁਣ ਤੱਕ PUBG ਗੇਮ ਨੇ ਕੀਤੀ ਕਿੰਨੀ ਕਮਾਈ, ਦੇਖ ਕੇ ਹੋ ਜਾਵੋਗੇ ਹੈਰਾਨ

pubg-game-economically-big-net-wealth
PUBG Game Latest News: ਬੀਤੇ ਦਿਨਾਂ ਦੌਰਾਨ ਭਾਰਤ ਸਰਕਾਰ ਨੇ ਪਬਜ਼ੀ ਗੇਮ ਨੂੰ ਬੈਨ ਕਰ ਦਿੱਤਾ ਹੈ। ਜੇ ਇਸ ਬਾਰੇ ਗੱਲ ਕਰੀਏ ਤਾਂ ਗੇਮਿੰਗ ਦੀ ਦੁਨੀਆ ਚ ਸਭ ਤੋਂ ਜ਼ਿਆਦਾ ਪੈਸੇ ਕਮਾਉਣ ਵਾਲੀ ਗੇਮ ਪਬਜੀ ਹੀ ਹੈ। ਇੱਕ ਰਿਪੋਰਟ ਮੁਤਾਬਕ ਪਬਜ਼ੀ ਨੇ ਹੁਣ ਤੱਕ 3 ਅਰਬ ਡਾਲਰ ਮਤਲਬ ਕਿ 23 ਹਜ਼ਾਰ 745 ਕਰੋੜ ਰੁਪਏ ਕਮਾਏ ਹਨ। ਪੱਬ ਜੀ ਦਾ 50 ਫੀਸਦੀ ਤੋਂ ਜ਼ਿਆਦਾ ਰੈਵੇਨਿਊ ਚੀਨ ਤੋਂ ਹੀ ਮਿਲਦਾ ਹੈ। ਇਕੱਲੇ ਜੁਲਾਈ ਮਹੀਨੇ ਹੀ ਪਬਜ਼ੀ ਨੇ 208 ਬਿਲੀਅਨ ਡਾਲਰ, ਯਾਨੀ ਕਿ 1545 ਕਰੋੜ ਰੁਪਏ ਦਾ ਰੇਵੇਨਿਊ ਕਮਾਇਆ ਹੈ।

ਇਹ ਵੀ ਪੜ੍ਹੋ: FAUG Game: ਭਾਰਤ ਦੇ ਵਿੱਚ PUBG ਦੇ ਬੈਨ ਹੋਣ ਤੋਂ ਬਾਅਦ ਭਾਰਤ ਨੇ ਲਾਂਚ ਕੀਤੀ FAUG ਗੇਮ

ਇਸ ਹਿਸਾਬ ਨਾਲ ਜੁਲਾਈ ਮਹੀਨੇ ਦੇ ਹਰ ਦਿਨ ਪਬਜ਼ੀ ਨੇ 50 ਕਰੋੜ ਰੁਪਏ ਕਮਾਏ ਹਨ। ਸਟੇਟਿਸਟਾਂ ਦੇ ਅੰਕੜਿਆਂ ਮੁਤਾਬਕ ਸਾਲ 2019 ਦੌਰਾਨ ਦੁਨੀਆ ਚ ਗੇਮਿੰਗ ਦੀ ਮਾਰਕੀਟ 16.9 ਅਰਬ ਡਾਲਰ, ਭਾਰਤੀ ਕਰੰਸੀ ਮੁਤਾਬਕ 1.25 ਲੱਖ ਕਰੋੜ ਰੁਪਏ ਦੀ ਸੀ। ਵਿਸ਼ਵ ਪੱਧਰ ਦੀ ਗੇਮਿੰਗ ਮਾਰਕੀਟ ਚ ਭਾਰਤ ਦੀ ਹਿੱਸੇਦਾਰੀ ਬਹੁਤ ਘਟ ਹੈ। ਉਂਝ ਸਾਲ 2015-16 ਦੌਰਾਨ ਭਾਰਤ ਦੀ ਗੇਮਿੰਗ ਇੰਡਸਟਰੀ 24.3 ਅਰਬ ਰੁਪਏ ਦੀ ਸੀ ਜੋ ਸਾਲ 2019-20 ਦੌਰਾਨ 62 ਅਰਬ ਰੁਪਏ ਦੀ ਹੋ ਗਈ।

ਇਕ ਅੰਦਾਜ਼ਾ ਇਹ ਵੀ ਹੈ ਕਿ ਦੁਨੀਆਂ ਭਰ ਚ ਤਕਰੀਬਨ 2.5 ਅਰਬ ਤੋਂ ਵੱਧ ਗੇਮਰਜ਼ ਹਨ ਅਤੇ ਇਨ੍ਹਾਂ ਚੋਂ 30 ਕਰੋੜ ਦੇ ਲੱਗਭੱਗ ਇਕੱਲੇ ਭਾਰਤ ਵਿੱਚੋਂ ਹਨ। ਅਗਲੇ ਸਾਲ ਮਾਰਚ ਤੱਕ ਭਾਰਤ ਚ ਗੇਮਰਸ ਦੀ ਗਿਣਤੀ 36 ਕਰੋੜ ਤੋਂ ਪਾਰ ਪਹੁੰਚਣ ਦੇ ਕਿਆਸ ਹਨ। ਭਾਰਤ ਅੰਦਰ ਆਨਲਾਈਨ ਗੇਮਿੰਗ ਦੀ ਮਾਰਕੀਟ ਵਧਣ ਦੇ ਦੋ ਵੱਡੇ ਕਾਰਨ ਹਨ ਪਹਿਲਾ ਇਹ ਕਿ ਸਾਡੇ ਦੇਸ਼ ਵਿੱਚ ਨੌਜਵਾਨਾਂ ਦੀ ਆਬਾਦੀ ਬਾਕੀ ਮੁਲਕਾਂ ਮੁਕਾਬਲੇ ਵੱਧ ਹੈ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ