ਮੁਹਾਲੀ : ਪੀਸੇਏ ਕ੍ਰਿਕੇਟ ਸਟੇਡੀਅਮ ਦੀ ਐਸੋਸੀਏਸ਼ਨ ਨੇ ਪਾਕਿ ਖਿਡਾਰੀਆਂ ਦੀਆਂ ਤਸਵੀਰਾਂ ਹਟਾਈਆਂ

pakistan player pictures removed from pca stadium

1. ਐਸ.ਏ.ਐਸ. ਨਗਰ ਮੁਹਾਲੀ ਸਥਿਤ ਪੀਸੇਏ ਕ੍ਰਿਕੇਟ ਸਟੇਡੀਅਮ ਦੀ ਐਸੋਸੀਏਸ਼ਨ ਨੇ ਸਟੇਡੀਅਮ ਵਿੱਚੋਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਤਸਵੀਰਾਂ ਉਤਰਨ ਦਾ ਫੈਸਲਾ ਕੀਤਾ ਹੈ।

pakistan player pictures removed from pca stadium

2. ਪੁਲਵਾਮਾ ‘ਚ ਅੱਤਵਾਦੀ ਹਮਲੇ ਮਗਰੋਂ ਪੂਰੇ ਦੇਸ਼ ‘ਚ ਪਾਕਿਸਤਾਨ ਖ਼ਿਲਾਫ਼ ਲੋਕਾਂ ਦੇ ਮਨਾਂ ‘ਚ ਰੋਹ ਹੈ, ਜਿਸ ਕਾਰਨ ਮੁਹਾਲੀ ਸਟੇਡੀਅਮ ‘ਚੋਂ ਪਾਕਿਸਤਾਨ ਖਿਡਾਰੀਆਂ ਦੀਆਂ ਤਸਵੀਰਾਂ ਐਸੋਸੀਏਸ਼ਨ ਨੇ ਉਤਾਰ ਦਿੱਤੀਆਂ ਹਨ।

pakistan player pictures removed from pca stadium

3. ਪਾਕਿ ਖਿਡਾਰੀ ਇਮਰਾਨ ਖ਼ਾਨ, ਵਸੀਮ ਅਕਰਮ ਤੇ ਜਾਵੇਦ ਮੀਆਂਦਾਦ ਦੀਆਂ ਅੱਠ-ਨੌਂ ਤਸਵੀਰਾਂ ਹਟਾਈਆਂ ਗਈਆਂ ਹਨ।

pakistan player pictures removed from pca stadium

4. ਜਦੋਂ ਇਸ ਬਾਬਤ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਆਰ.ਪੀ. ਸਿੰਗਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਤਸਵੀਰਾਂ ਉਤਰਾਨ ਪਿੱਛੇ ਸਾਵਧਾਨੀ ਵਰਤੇ ਜਾਣ ਨੂੰ ਹੀ ਵਜ੍ਹਾ ਦੱਸਿਆ।

pakistan player pictures removed from pca stadium

5. ਪਰ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਅਜੈ ਤਿਆਗੀ ਦੇ ਮੂੰਹੋ ਪਾਕਿਸਤਾਨ ਖ਼ਿਲਾਫ ਗੁੱਸਾ ਫੁੱਟ ਪਿਆ। ਕ੍ਰਿਕਟਰਾਂ ਦੀਆਂ ਤਸਵੀਰਾਂ ਉਤਾਰਨ ਦਾ ਮਕਸਦ ਭਾਵੇਂ ਕੋਈ ਵੀ ਰਿਹਾ ਹੋਵੇ ਪਰ ਸੋਸ਼ਲ ਮੀਡੀਆ ‘ਤੇ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਅਧਿਕਾਰੀਆਂ ਖ਼ਿਲਾਫ਼ ਲੋਕਾਂ ਦੀ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।

Source:AbpSanjha