ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਤੇ ਲੱਗੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ, ਇਸ ਔਰਤ ਨੇ ਲਾਏ ਇਲਜ਼ਾਮ

Pakistan-captain-accused-of-sexual-harassment

ਇੱਕ ਪਾਕਿਸਤਾਨੀ ਔਰਤ ਨੇ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ‘ਤੇ ਵਿਆਹ ਦਾ ਝਾਂਸਾ ਦੇ ਕਈ ਸਾਲਾਂ ਤੱਕ ਜਿਨਸੀ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਔਰਤ ਦੇ ਇਲਜ਼ਾਮਾਂ ਤੋਂ ਬਾਅਦ ਬਾਬਰ ਆਜ਼ਮ ਦੀਆਂ ਮੁਸ਼ਕਲਾਂ ਹੋਰ ਤੇਜ਼ ਹੋ ਗਈਆਂ ਹਨ। ਔਰਤ ਆਪਣੇ ਆਪ ਨੂੰ ਬਾਬਰ ਦੀ ਸਹਿਪਾਠੀ ਦੱਸਦੀ ਹੈ ਅਤੇ ਦੋਸ਼ ਲਗਾਉਂਦੀ ਹੈ ਕਿ ਬਾਬਰ ਨੇ ਉਸ ਦਾ ਲਗਭਗ 10 ਸਾਲਾਂ ਤੱਕ ਜਿਨਸੀ ਸ਼ੋਸ਼ਣ ਕੀਤਾ।

ਔਰਤ ਦੇ ਅਨੁਸਾਰ ਬਾਬਰ ਨੇ 2010 ਵਿੱਚ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ ਪਰ ਕ੍ਰਿਕਟ ਵਿੱਚ ਸਫਲਤਾ ਤੋਂ ਬਾਅਦ ਉਹ ਪਿੱਛੇ ਹਟ ਗਿਆ ਹੈ। ਉਸ ਨੇ ਕਿਹਾ ਕਿ ਬਾਬਰ ਵੱਲੋਂ 2010 ਵਿਚ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰਨ ਤੋਂ ਬਾਅਦ, ਜੋੜਾ ਅਗਲੇ ਸਾਲ ਅਦਾਲਤੀ ਵਿਆਹ ਦੀ ਤਿਆਰੀ ਕਰ ਰਿਹਾ ਸੀ ਪਰ ਉਸ ਨੇ ਦੋਸ਼ ਲਾਇਆ ਕਿ ਬਾਬਰ ਨੇ ਆਪਣਾ ਮਨ ਬਦਲ ਲਿਆ ਸੀ। ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਹ ਕ੍ਰਿਕਟ ਸ਼ੁਰੂ ਕਰ ਰਿਹਾ ਸੀ, ਤਾਂ ਉਸਨੇ ਬਾਬਰ ਦੀ ਆਰਥਿਕ ਮਦਦ ਕੀਤੀ ਸੀ। ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਬਾਬਰ ਨੇ ਉਸ ‘ਤੇ ਹਮਲਾ ਕੀਤਾ ਸੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ