PAK ਦਾ ਘਰੇਲੂ ਕ੍ਰਿਕਟਰ COVID-19 ਪੋਜ਼ੀਟਿਵ, ਫਿਰ ਵੀ ਖੇਡਦਾ ਰਿਹਾ ਮੈਚ

PAK cricketer corona positive still playing the match

ਪਾਕਿਸਤਾਨ ਦੇ ਘਰੇਲੂ ਕ੍ਰਿਕਟਰ ਬਿਸਮਿਲਾ ਖਾਨ ਨੂੰ COVID-19 ਪਾਜੀਟਿਵ ਪਾਇਆ ਗਿਆ ਹੈ ਅਤੇ ਉਸ ਨੂੰ ਇਕਾਂਤਵਾਸ ਲਈ ਭੇਜਿਆ ਗਿਆ ਹੈ। ਈਸਪੀਐਨ ਕ੍ਰਿਕਇਨਫੋ ਦੀ ਰਿਪੋਰਟ ਅਨੁਸਾਰ ਬਲੋਚਿਸਤਾਨ ਦੇ ਵਿਕਟਕੀਪਰ ਬੱਲੇਬਾਜ਼ ਬਿਸਮਿਲਾ ਖਾਨ ਵਿਖੇ ਦੱਖਣੀ ਪੰਜਾਬ ਦੇ ਖਿਲਾਫ ਦੂਜੇ ਗੇੜ ਦੇ ਮੈਚ ਦੌਰਾਨ COVID-19 ਦੇ ਲੱਛਣ ਮਿਲੇ।

30 ਸਾਲ ਦੇ ਬਿਸਮਿਲਾ ਖਾਨ ਦਾ ਚੌਥੇ ਦਿਨ ਟੈਸਟ ਨਹੀਂ ਕੀਤਾ ਗਿਆ। ਉਦੋਂ ਹੀ ਅਦਨਾਨ ਅਕਮਲ ਨੇ ਉਨ੍ਹਾਂ ਦੀ ਥਾਂ ਵਿਕਟਕੀਪਿੰਗ ਕੀਤੀ, ਜਿਸ ਕਾਰਨ ਟੂਰਨਾਮੈਂਟ ਨੂੰ ਲੈ ਕੇ ਮੁਸ਼ਕਲ ਖੜੀਆਂ ਜੋ ਗਈਆਂ ਕਿਉਂਕਿ ਸਾਰੀਆਂ 6 ਟੀਮਾਂ ਇੱਕ ਹੀ ਹੋਟਲ ਵਿਚ ਰੁਕੀਆਂ ਹੋਈਆਂ ਸੀ।

ਫਿਰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਪੁਸ਼ਟੀ ਕੀਤੀ ਕਿ ਸਾਰੇ ਖਿਡਾਰੀਆਂ, ਸਟਾਫ ਅਤੇ ਮੈਚ ਅਧਿਕਾਰੀਆਂ ਦਾ ਟੈਸਟ ਨਕਾਰਾਤਮਕ ਰਿਹਾ ਹੈ ਅਤੇ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਤੀਜੇ ਗੇੜ ਦੇ ਮੈਚ ਖੇਡਣ ਲਈ ਤਿਆਰ ਹਨ।

ਪੀਸੀਬੀ ਨੇ ਇਕ ਮੀਡੀਆ ਰਿਲੀਜ਼ ਵਿਚ ਕਿਹਾ, “ਕਾਇਦੇ ਆਜ਼ਮ ਟਰਾਫੀ ਪਹਿਲੇ ਕਲਾਸ ਟੂਰਨਾਮੈਂਟ ਵਿਚ ਭਾਗ ਲੈਣ ਵਾਲੇ ਸਾਰੇ 132 ਖਿਡਾਰੀਆਂ, ਸਟਾਫ ਅਤੇ ਮੈਚ ਅਧਿਕਾਰੀਆਂ ਦਾ ਕੋਵਿਡ-19 ਟੈਸਟ ਨਕਾਰਾਤਮਕ ਆਇਆ ਹੈ ਅਤੇ 6 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਮੈਚਾਂ ਦੇ ਤੀਜੇ ਗੇੜ ਵਿਚ ਹਿੱਸਾ ਲੈਣ ਲਈ ਫਿੱਟ ਐਲਾਨ ਕੀਤਾ ਗਿਆ ਹੈ”।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ