ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਸੱਤ ਵਿਕਟਾਂ ਨਾਲ ਹਰਾਇਆ

MI vs KKR

 

ਮੁੰਬਈ ਇੰਡੀਅਨਜ਼ ‘ਵਿਰੁੱਧ ਪਿੱਛਲੇ 13 ਵਿਚੋਂ 12 ਮੈਚ ਹਾਰਨ ਤੋਂ ਬਾਅਦ ਰਾਹੁਲ ਤ੍ਰਿਪਾਠੀ ਅਤੇ ਵੈਂਕਟੇਸ਼ ਅਈਅਰ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਵੀਰਵਾਰ ਨੂੰ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ‘ਤੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਤ੍ਰਿਪਾਠੀ ਅਤੇ ਅਈਅਰ ਨੇ ਦੂਜੀ ਵਿਕਟ ਲਈ ਸਿਰਫ 52 ਗੇਂਦਾਂ ਵਿੱਚ 88 ਦੌੜਾਂ ਜੋੜੀਆਂ।

156 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕੇਕੇਆਰ ਨੇ ਤ੍ਰਿਪਾਠੀ (42 ਗੇਂਦਾਂ ‘ਤੇ ਅਜੇਤੂ 74) ਅਤੇ ਅਈਅਰ (30 ਗੇਂਦਾਂ’ ਤੇ 53) ਨਾਲ ਦੂਜੀ ਵਿਕਟ ਲਈ 88 ਦੌੜਾਂ ਦੀ ਸਾਂਝੇਦਾਰੀ ਕਰਦਿਆਂ 15.1 ਓਵਰਾਂ ‘ਚ ਟੀਮ ਨੂੰ ਘਰ ਪਹੁੰਚਾ ਦਿੱਤਾ। ਜਸਪ੍ਰੀਤ ਬੁਮਰਾਹ ਨੇ ਐਮਆਈ ਲਈ ਤਿੰਨੋਂ ਵਿਕਟਾਂ ਲਈਆਂ, ਉਸ ਨੇ ਆਪਣੇ ਚਾਰ ਓਵਰਾਂ ਵਿੱਚ 43 ਦੌੜਾਂ ਦਿੱਤੀਆਂ।

ਇਸ ਤੋਂ ਪਹਿਲਾਂ ਮੁੰਬਈ ਇੰਡੀਅਨਜ਼ (MI) ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 155/6 ਦਾ ਸਕੋਰ ਬਣਾਇਆ। ਮੌਜੂਦਾ ਚੈਂਪੀਅਨ ਰੋਹਿਤ ਸ਼ਰਮਾ ਅਤੇ ਕਵਿੰਟਨ ਡੀ ਕਾਕ ਨੇ ਕ੍ਰਮਵਾਰ 33 ਅਤੇ 55 ਦੇ ਸਕੋਰ ਦਾ ਯੋਗਦਾਨ ਦਿੱਤਾ ਪਰ ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ, ਕੇਕੇਆਰ ਦੇ ਗੇਂਦਬਾਜ਼ਾਂ ਨੇ ਐਮਆਈ ਦੇ ਬੱਲੇਬਾਜ਼ਾਂ ਨੂੰ ਆਖ਼ਰੀ 10 ਓਵਰਾਂ ਵਿੱਚ ਸਿਰਫ 75 ਦੌੜਾਂ ਜੋੜਨ ਦਿੱਤੀਆਂ ।ਲੌਕੀ ਫਰਗੂਸਨ 2/27 ਦੇ ਨਾਲ ਕੇਕੇਆਰ ਲਈ ਸ੍ਰੇਸ਼ਠ ਗੇਂਦਬਾਜ਼ ਰਹੇ ।

ਨਾਈਟ ਰਾਈਡਰਜ਼, ਜਿਸ ਨੇ ਪੰਜ ਮੈਚਾਂ ਵਿੱਚ ਚਾਰ ਜਿੱਤਾਂ ਹਾਸਲ ਕੀਤੀਆਂ ਹਨ, ਟੇਬਲ ‘ਤੇ ਚੌਥੇ ਸਥਾਨ’ ਤੇ ਪਹੁੰਚ ਗਈ ਹੈ ਮੁੰਬਈ ਇੰਡੀਅਨਜ਼ ਜਿਸ ਨੂੰ ਆਪਣੀ ਪੰਜਵੀਂ ਹਾਰ ਦਾ ਸਾਹਮਣਾ ਕਰਨਾ ਪਿਆ, ਹੁਣ ਅੰਕ ਸੂਚੀ ਵਿੱਚ ਛੇਵੇਂ ਸਥਾਨ ‘ਤੇ ਖਿਸਕ ਗਿਆ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ