IPL 2020 Updates: CSK ਨੂੰ ਲੱਗਾ ਵੱਡਾ ਝਟਕਾ,ਕੋਰੋਨਾ ਤੋਂ ਬਾਅਦ IPL 2020 ਤੋਂ ਹਟੇ ਸੁਰੇਸ਼ ਰੈਨਾ

ipl-2020-updates-suresh-raina-returns-home-from-uae
IPL 2020 Updates: ਆਈ.ਪੀ.ਐੱਲ. ਖੇਡਣ ਲਈ ਯੂ.ਏ.ਈ. ਪਹੁੰਚੇ ਚੇਨੱਈ ਸੁਪਰ ਕਿੰਗਸ ਦੇ ਬੱਲੇਬਾਜ ਸੁਰੇਸ਼ ਰੈਨਾ ‘ਵਿਅਕਤੀਗਤ ਕਾਰਨਾਂ’ ਦਾ ਹਵਾਲਾ ਦਿੰਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਗਾਮੀ ਪੜਾਅ ਤੋਂ ਹਟ ਗਏ ਹਨ। ਫ੍ਰੈਂਚਾਇਜੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। 33 ਸਾਲਾ ਇਸ ਕ੍ਰਿਕਟਰ ਨੇ ਹਾਲ ਹੀ ਵਿਚ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਿਹਾ ਸੀ। ਸੀ.ਐੱਸ.ਕੇ. ਨੇ ਮੁੱਖ ਕਾਰਜਕਾਰੀ ਅਧਿਕਾਰੀ ਕਾਸ਼ੀ ਵਿਸ਼ਵਨਾਥਨ ਨੇ ਟਵੀਟ ਕਰਕੇ ਦੱਸਿਆ, ‘ਸੁਰੇਸ਼ ਰੈਨਾ ਨਿੱਜੀ ਕਾਰਨਾਂ ਤੋਂ ਭਾਰਤ ਪਰਤ ਆਏ ਹਨ ਅਤੇ ਆਈ.ਪੀ.ਐੱਲ. ਦੇ 13ਵੇਂ ਸੀਜ਼ਨ ਲਈ ਮੌਜੂਦ ਨਹੀਂ ਰਹਿਣਗੇ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ਵਿੱਚ ਟ੍ਰਿਪਲ ਜੰਪ ਚ’ ਗੋਲ੍ਡ ਮੈਡਲ ਜਿੱਤਣ ਵਾਲੇ ਪੰਜਾਬ ਦੇ ਅਰਪਿੰਦਰ ਸਿੰਘ ਨਜ਼ਰ ਅੰਦਾਜ਼ੀ ਤੋਂ ਨਿਰਾਸ਼, ਸਰਕਾਰ ਨੇ DSP ਬਣਾਉਣ ਦਾ ਕੀਤਾ ਸੀ ਵਾਅਦਾ

ਚੇਨੱਈ ਸੁਪਰਕਿੰਗਸ ਇਸ ਦੌਰਾਨ ਸੁਰੇਸ਼ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਮਰਥਨ ਦੇਵੇਗਾ।’ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਜ਼ ਪਹਿਲਾਂ ਹੀ ਪਰੇਸ਼ਾਨੀ ਵਿਚ ਹੈ। ਬੀਤੇ ਦਿਨ ਖ਼ਬਰ ਆਈ ਸੀ ਕਿ ਸੀ.ਐਸ.ਕੇ. ਦੇ 13 ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ, ਜਿਸ ਵਿਚ ਇਕ ਤੇਜ਼ ਗੇਂਦਬਾਜ ਵੀ ਸ਼ਾਮਲ ਹੈ। ਜੋ 12 ਮੈਂਬਰ ਕੋਰੋਨਾ ਪੀੜਤ ਪਾਏ ਗਏ ਹਨ, ਜਿਸ ਤੋਂ ਬਾਅਦ ਟੀਮ ਨੇ ਆਪਣਾ ਇਕਾਂਤਵਾਸ 1 ਸਤੰਬਰ ਤੱਕ ਵਧਾ ਦਿੱਤਾ। ਪੀੜਤਾਂ ਵਿਚ ਸਪੋਰਟ ਸਟਾਫ ਅਤੇ ਸੋਸ਼ਲ ਮੀਡੀਆ ਟੀਮ ਦੇ ਮੈਂਬਰ ਸ਼ਾਮਲ ਹਨ। ਇਸ ਦੇ ਨਾਲ ਹੀ ਇਕ ਤੇਜ਼ ਗੇਂਦਬਾਜ ਦੇ ਵੀ ਪੀੜਤ ਹੋਣ ਦੀ ਖ਼ਬਰ ਹੈ ਪਰ ਅਜੇ ਤੱਕ ਗੇਂਦਬਾਜ ਦੇ ਨਾਮ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਭਾਰਤ ਵਿਚ ਕੋਵਿਡ-19 ਦੇ ਵਧਦੇ ਮਾਮਲਿਆਂ ਕਾਰਨ ਆਈ.ਪੀ.ਐੱਲ. ਦੇ ਆਗਾਮੀ ਸੀਜ਼ਨ ਦਾ ਆਯੋਜਨ ਸੰਯੁਕਤ ਅਰਬ ਅਮੀਰਾਤ ਵਿਚ 19 ਸਤੰਬਰ ਤੋਂ ਹੋ ਰਿਹਾ ਹੈ।

Punjabi News Online  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ