ਪੈਰਾ ਓਲਿੰਪਿਕ ਵਿੱਚ ਭਾਰਤ ਨੇ ਜਿੱਤੇ 3 ਹੋਰ ਤਮਗੇ

Paralympics

ਟੋਕੀਓ ਪੈਰਾਲਿੰਪਿਕ ਵਿੱਚ ਹਰਵਿੰਦਰ ਸਿੰਘ ਨੇ ਆਰਚਰੀ ਵਿੱਚ ਭਾਰਤ ਲਈ ਪਹਿਲਾ ਸੋਨੇ ਤਗਮਾ ਜਿੱਤਿਆ। ਅਵਨੀ ਲੇਖਰਾ ਨੇ 50 ਵਰਗ ਏਅਰ ਰਾਏਫਲ ਵਿੱਚ ਕਾਂਸੀ ਦਾ ਅਤੇ ਪੇਰਾਓਲੰਪਿਕਸ ਦਾ ਆਪਣਾ ਦੂਸਰਾ ਤਗਮਾ ਜਿੱਤਿਆ । ਹਾਈ ਜੰਪ ਦੀ ਟੀ-64 ਕੈਟੇਗਰੀ ਵਿੱਚ ਪ੍ਰਵੀਨ ਕੁਮਾਰ ਨੇ ਨਵੇਂ ਏਸ਼ੀਅਨ ਰਿਕਾਰਡ ਨਾਲ ਚਾਂਦੀ ਦਾ ਤਗਮਾ ਜਿੱਤਿਆ ।

ਲੇਖਾਰਾ ਭਾਰਤ ਦੀ ਕਿਸੇ ਵੀ ਇੱਕ ਓਲਿੰਪਿਕ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ। ਹਰਵਿੰਦਰ ਸਿੰਘ ਜਿਸ ਨੇ ਆਰਚਰੀ ਵਿੱਚ ਸੋਨੇ ਦਾ ਤਗਮਾ ਜਿੱਤਿਆ ਪੰਜਾਬੀ ਯੂਨੀਵਰਿਸਟੀ ਵਿੱਚ ਇਕਨੋਮਿਕਸ ਦੀ ਪੀ ਐਚ ਡੀ ਦਾ ਵਿਦਿਆਰਥੀ ਹੈ । ਹਰਵਿੰਦਰ ਸਿੰਘ ਹਰਿਆਣੇ ਦੇ ਕੈਥਲ ਦਾ ਵਸਨੀਕ ਹੈ ।

18 ਸਾਲਾ ਪ੍ਰਵੀਨ ਕੁਮਾਰ ਜੋ , ਆਪਣੀ ਪਹਿਲੀ ਪੈਰਾਲਿੰਪਿਕਸ ਵਿੱਚ ਹਿੱਸਾ ਲੈ ਰਹੇ ਸਨ ਨੇ ਗ੍ਰੇਟ ਬ੍ਰਿਟੇਨ ਦੇ ਜੋਨਾਥਨ ਬਰੂਮ-ਐਡਵਰਡਸ ਜਿਸ ਨੇ ਸੋਨੇ ਲਈ 2.10 ਮੀਟਰ ਦੀ ਆਪਣੀ ਸੀਜ਼ਨ ਦੀ ਸਰਬੋਤਮ ਕੋਸ਼ਿਸ਼ ਕੀਤੀ ਤੋਂ ਪਿੱਛੇ 2.07 ਮੀਟਰ ਛਾਲ ਮਾਰ ਕੇ ਨਵਾਂ ਏਸ਼ੀਅਨ ਰਿਕਾਰਡ ਕਾਇਮ ਕੀਤਾ। ਇਹ ਪ੍ਰਵੀਨ ਕੁਮਾਰ ਦਾ ਨਿਜੀ ਸਰਬੋਤਮ ਪ੍ਰਦਰਸ਼ਨ ਸੀ ਅਤੇ 2019 ਵਿੱਚ ਖੇਡ ਵਿੱਚ ਆਉਣ ਤੋਂ ਬਾਅਦ ਇਹ ਉਸਦਾ ਪਹਿਲਾ ਪ੍ਰਮੁੱਖ ਤਮਗਾ ਸੀ। ਨੋਇਡਾ ਦੀ ਰਹਿਣ ਵਾਲਾ ਪ੍ਰਵੀਨ ਕੁਮਾਰ ਭਾਰਤੀ ਟੀਮ ਵਿੱਚ ਸਭ ਤੋਂ ਛੋਟੀ ਉਮਰ ਦੀ ਤਮਗਾ ਜੇਤੂ ਹੈ। ਹੁਣ ਭਾਰਤ ਦੀ ਮੈਡਲ ਟੈਲੀ 13 ਤੱਕ ਪੁੱਜ ਗਈ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ