Virat Kohli ਨੇ ਖੋਲ੍ਹਿਆ ਰਾਜ਼ – ਵਨਡੇ ਵਿੱਚ KL Rahul ਨਹੀਂ, ਬਲਕਿ ਇਹ ਖਿਡਾਰੀ ਕਰੇਗਾ ਓਪਨਿੰਗ

india-vs-new-zealand-odi-series-indian-cricket-team
IND vs NZ: ਟੀਮ ਇੰਡੀਆ ਦੇ ਕਪਤਾਨ Virat Kohli ਨੇ ਮੰਗਲਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜ਼ਖਮੀ ਸ਼ਿਖਰ ਧਵਨ ਦੀ ਜਗ੍ਹਾ ਵਨਡੇ ਟੀਮ ਵਿੱਚ ਸ਼ਾਮਲ ਕੀਤੇ ਗਏ ਪ੍ਰਿਥਵੀ ਸ਼ਾਅ ਬੁੱਧਵਾਰ ਨੂੰ News Zealand ਖ਼ਿਲਾਫ਼ ਵਨਡੇ ਮੈਚ ਲਈ ਪਲੇਅ ਇਲੈਵਨ ਵਿੱਚ ਸ਼ਾਮਲ ਹੋਣਗੇ ਅਤੇ ਉਹ ਹੀ ਪਾਰੀ ਦੀ ਸ਼ੁਰੂਆਤ ਕਰੇਗਾ। Virat Kohli ਨੇ ਇਹ ਵੀ ਕਿਹਾ ਕਿ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਲੋਕੇਸ਼ ਰਾਹੁਲ ਮੱਧਕ੍ਰਮ ਵਿਚ ਬੱਲੇਬਾਜ਼ੀ ਦਾ ਖਿਆਲ ਰੱਖਣਗੇ।

india-vs-new-zealand-odi-series-indian-cricket-team

Virat Kohli ਨੇ ਕਿਹਾ, ‘ਇਹ ਮੰਦਭਾਗਾ ਹੈ ਕਿ Rohit Sharma ਵਨਡੇ ਸੀਰੀਜ਼ ਦਾ ਹਿੱਸਾ ਨਹੀਂ ਬਣ ਰਹੇ। ਵਨਡੇ ਮੈਚਾਂ ਵਿੱਚ ਪ੍ਰਿਥਵੀ ਸ਼ਾਅ ਪਾਰੀ ਦੀ ਸ਼ੁਰੂਆਤ ਕਰਨਗੇ, ਜਦਕਿ KL Rahul ਮੱਧਕ੍ਰਮ ਵਿਚ ਬੱਲੇਬਾਜ਼ੀ ਦਾ ਖਿਆਲ ਰੱਖਣਗੇ। ਅਸੀਂ ਚਾਹੁੰਦੇ ਹਾਂ ਕਿ ਉਹ ਵਿਕਟਕੀਪਿੰਗ ਦੇ ਨਾਲ ਮੱਧ ਕ੍ਰਮ ਵਿੱਚ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਸੰਭਾਲੇ।

india-vs-new-zealand-odi-series-indian-cricket-team

ਭਾਰਤ ਨੇ ਪੰਜ ਮੈਚਾਂ ਦੀ ਟੀ 20 ਸੀਰੀਜ਼ ਵਿਚ New Zealand ਨੂੰ 5-0 ਨਾਲ ਹਰਾਇਆ। ਹੁਣ ਦੋਵੇਂ ਟੀਮਾਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣਗੀਆਂ ਅਤੇ ਉਸ ਤੋਂ ਬਾਅਦ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾਵੇਗੀ। ਮੰਗਲਵਾਰ ਨੂੰ ਟੈਸਟ ਸੀਰੀਜ਼ ਲਈ ਟੀਮ ਦੀ ਘੋਸ਼ਣਾ ਕੀਤੀ ਗਈ ਸੀ। ਰੋਹਿਤ ਸੱਟ ਲੱਗ ਜਾਣ ਕਾਰਨ ਇਸ ਟੈਸਟ ਸੀਰੀਜ਼ ਦਾ ਹਿੱਸਾ ਨਹੀਂ ਹੈ। ਉਸਦੀ ਜਗ੍ਹਾ ਪ੍ਰਿਥਵੀ ਸ਼ਾਅ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ।

Sports News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ