ਭਾਰਤ ਦੀ ਪੁਰਸ਼ ਹਾਕੀ ਟੀਮ ਟੋਕੀਓ 2020 ਓਲੰਪਿਕ ਦੇ ਕੁਆਰਟਰ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਨਾਲ ਭਿੜੇਗੀ ਅਤੇ ਆਪਣੇ ਪੂਲ ਵਿੱਚ ਜਾਪਾਨ ਨੂੰ 5-3 ਨਾਲ ਹਰਾ ਕੇ ਦੂਜੇ ਸਥਾਨ ‘ਤੇ ਰਹੀ । ਭਾਰਤ ਨੇ ਪੂਲ ਦਾ ਪੜਾਅ ਪੰਜ ਵਿੱਚੋਂ ਚਾਰ ਜਿੱਤਾਂ ਨਾਲ ਪੂਰਾ ਕੀਤਾ। ਇਹ ਮੁਕਾਬਲਾ ਭਾਰਤੀ ਸਮੇ ਮੁਤਾਬਿਕ ਤਕਰੀਬਨ 6.00 ਵਜੇ ਸ਼ਾਮ ਨੂੰ ਖੇਡਿਆ ਜਾਵੇਗਾ। ਦੋਵੇਂ ਦੇਸ਼ ਆਪਣਾ ਆਪਣਾ ਮੈਚ ਜਿੱਤ ਕੇ ਹਾਕੀ ਨੂੰ ਆਪਣੇ ਦੇਸ਼ਾਂ ਚ ਮੁੜ ਸੁਰਜੀਤ ਕਰਨ ਦੀ ਕੋਸ਼ਿਸ ਕਰਨਗੇ । ਭਾਰਤੀ ਟੀਮ ਇੱਸ ਸਮੇਂ ਹਾਕੀ ਦੀ ਵਿਸ਼ਵ ਦਰਜੁਬੰਦੀ ਚ ਤੀਸਰੇ ਸਥਾਨ ਤੇ ਹੈ ।