FAUG Game: ਭਾਰਤ ਦੇ ਵਿੱਚ PUBG ਦੇ ਬੈਨ ਹੋਣ ਤੋਂ ਬਾਅਦ ਭਾਰਤ ਨੇ ਲਾਂਚ ਕੀਤੀ FAUG ਗੇਮ

india-launched-the-faug-game-akshay-kumar

FAUG Game: ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ 118 ਚੀਨੀ Apps ਬੈਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ‘ਚ ਸਭ ਤੋਂ ਵੱਧ ਮਸ਼ਹੂਰ ਗੇਮਿੰਗ ਐਪ PUB G ਵੀ ਸ਼ਾਮਲ ਸੀ। ਭਾਰਤ ਸਰਕਾਰ ਦੇ ਇਸ ਗੇਮ ਨੂੰ ਬੈਨ ਕਰਨ ਦੇ ਫੈਸਲੇ ਨੇ ਦੇਸ਼ ਅੰਦਰ ਦੇ ਨੌਜਵਾਨਾਂ ਨੂੰ ਆਪਣਾ ਖੁਦ ਬੈਟਲ ਰੋਇਲ ਗੇਮ ਤਿਆਰ ਕਰਨ ਦਾ ਮੌਕਾ ਦਿੱਤਾ ਹੈ। nCore ਗੇਮਸ ਭਾਰਤ ਵੱਲੋਂ ਤਿਆਰ PUB-G ਵਰਗੀ ਹੀ ਇੱਕ ਗੇਮ ਤਿਆਰ ਕੀਤੀ ਗਈ ਹੈ, ਇਸ ਗੇਮ ਦਾ ਨਾਮ ਹੈ FAU:G ਯਾਨੀ ਫੀਅਰਲੈਸ ਐਂਡ ਯੂਨਾਈਟਡ: ਗਾਰਡਸ।

ਇਹ ਵੀ ਪੜ੍ਹੋ: PUBG Banned in India: ਭਾਰਤ ਵਿੱਚ PUBG ਬੈਨ ਹੋਣ ‘ਤੇ ਪੰਜਾਬੀ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਦਾ ਰਿਐਕਸ਼ਨ ਆਇਆ ਸਾਹਮਣੇ

ਇਸ ਗੇਮ ਦੇ ਨਿਰਮਾਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਐਪ ਦੇ ਨਾਅਰੇ ਨੂੰ ਹੁੰਗਾਰਾ ਦਿੱਤਾ ਹੈ। ਇਹ ਗੇਮ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਸਲਾਹ ਹੇਠ ਤਿਆਰ ਕੀਤੀ ਗਈ ਹੈ। ਫਿਲਹਾਲ ਇਸ ਗੇਮ ਬਾਰੇ ਕੁੱਝ ਵਧੇਰੇ ਜਾਣਕਾਰੀ ਤਾਂ ਨਹੀਂ ਹੈ ਪਰ ਇਸ ਨੂੰ ਬੈਨ PUB G ਦਾ ਬਦਲ ਦੱਸਿਆ ਜਾ ਰਿਹਾ ਹੈ। ਇਸ ਗੇਮ ਦਾ 20% ਨੈੱਟ ਰੈਵੀਨਿਊ @BharatKeVeer ਟਰੱਸਟ ਨੂੰ ਦਾਨ ਕੀਤਾ ਜਾਵੇਗਾ।

Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ