ਅੱਜ ਫਿਰ ਖੇਡਿਆ ਜਾਏਗਾ ਭਾਰਤ-ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ, 46.1 ਓਵਰਾਂ ਤੋਂ ਅੱਗੇ ਬੱਲੇਬਾਜ਼ੀ ਕਰਨਗੇ ਕੀਵੀ

ind vs nz 1st semi final

ਮੈਨਚੈਸਟਰ: ਮੈਨਚੈਸਟਰ ਦੇ ਓਲਡ ਟ੍ਰੈਫਰਡ ਗਰਾਊਂਡ ‘ਤੇ ਮੰਗਲਵਾਰ ਨੂੰ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਵਰਲਡ ਕੱਪ ਦਾ ਪਹਿਲਾ ਸੈਮੀਫਾਈਨਲ ਬਾਰਿਸ਼ ਕਰਕੇ 46.1 ਓਵਰ ਬਾਅਦ ਰੋਕ ਦਿੱਤਾ ਗਿਆ। ਟਾਸ ਜਿੱਤ ਤੇ ਬੱਲੇਬਾਜ਼ੀ ਕਰ ਰਹੀ ਨਿਊਜ਼ੀਲੈਂਡ ਦੀ ਟੀਮ ਨੇ ਇਸ ਵੇਲੇ ਤਕ 5 ਵਿਕਟਾਂ ਗਵਾ ਕੇ 211 ਦੋੜਾਂ ਬਣਾਈਆਂ ਸੀ।

ਇਹ ਵੀ ਪੜ੍ਹੋ : ਪ੍ਰਿਅੰਕਾ ਅਤੇ ਨਿੱਕ ਇਟਲੀ ਵਿੱਚ ਖ਼ੂਬਸੂਰਤ ਪਲਾਂ ਦਾ ਅਨੰਦ ਮਾਣਦੇ ਹੋਏ, ਵੀਡੀਓ ਵਾਇਰਲ

ਬਾਰਸ਼ ਦੇ ਬਾਅਦ ਮੈਦਾਨ ਦੀ ਜਾਂਚ ਕਰਨ ਆਏ ਅੰਪਾਇਰਾਂ ਨੇ ਬਾਕੀ ਦਾ ਮੈਚ ਰਿਜ਼ਰਵ ਡੇਅ, ਯਾਨੀ ਬੁੱਧਵਾਰ ਨੂੰ ਕਰਾਉਣ ਦਾ ਫੈਸਲਾ ਕੀਤਾ ਸੀ। ਹੁਣ ਨਿਊਜ਼ੀਲੈਂਡ ਦੀ ਟੀਮ ਰਿਜ਼ਰਵ ਡੇਅ ‘ਤੇ 46.1 ਓਵਰ ਦੇ ਅੱਗੇ ਬੱਲੇਬਾਜ਼ੀ ਕਰਨਾ ਸ਼ੁਰੂ ਕਰੇਗੀ। ਹਾਲਾਂਕਿ ਮੈਨਚੈਸਟਰ ਵਿੱਚ ਬੁੱਧਵਾਰ ਨੂੰ ਵੀ 65 ਫੀਸਦੀ ਬਾਰਸ਼ ਦੇ ਆਸਾਰ ਹਨ। ਇਸ ਹਾਲਤ ਵਿੱਚ ਜੇ ਮੈਚ ਨਾ ਹੋ ਸਕਿਆ ਤਾਂ ਪੁਆਇੰਟਸ ਦੇ ਆਧਾਰ ‘ਤੇ ਭਾਰਤ ਸਿੱਧਾ ਫਾਈਨਲ ਵਿੱਚ ਪਹੁੰਚ ਜਾਏਗਾ।

ਹਾਲੇ ਨਿਊਜ਼ਲੈਂਡ ਦੇ ਰਾਸ ਟੇਲਰ ਤੇ ਟਾਮ ਲਾਥਮ ਨਾਬਾਦ ਖੇਡ ਰਹੇ ਹਨ। ਇਸ ਮੈਚ ਦੌਰਾਨ ਟੇਲਰ ਨੇ ਆਪਣੇ ਕਰੀਅਰ ਦਾ 50ਵਾਂ ਅੱਧ ਸੈਂਕੜਾ ਲਾਇਆ। ਇਸ ਤੋਂ ਪਹਿਲਾਂ ਕੇਨ ਵਿਲਿਅਮਸਮ 67 ਦੌੜਾਂ ਬਣਾ ਕੇ ਚਹਿਲ ਦੀ ਗੇਂਦ ‘ਤੇ ਕੈਚ ਆਊਟ ਹੋਇਆ। ਵਿਲਿਅਮਸਮ ਨੇ ਟੇਲਰ ਨਾਲ ਤੀਜੀ ਵਿਕਟ ਲਈ 65 ਦੌੜਾਂ ਦੀ ਸਾਂਝੇਦਾਰੀ ਕੀਤੀ।

Source:AbpSanjha