ICC-ਟੀ 20 ਵਰਲਡ ਕੱਪ ਦੇ ਸ਼ੈਡੀਊਲ ਦਾ ਐਲਾਨ , ਜਾਣੋ ਕਦੋਂ ਸ਼ੁਰੂ ਹੋ ਰਿਹਾ

ICC WORLD CUP 2020

ਆਈਸੀਸੀ ਨੇ ਅਗਲੇ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੀ-20 ਕ੍ਰਿਕਟ ਵਿਸ਼ਵਕੱਪ ਦੇ ਸ਼ੈਡੀਊਲ ਦਾ ਐਲਾਨ ਕਰ ਦਿੱਤਾ ਹੈ। ਜਿਸ ਦਾ ਆਗਾਜ਼ ਅਗਲੇ ਸਾਲ 2020 ‘ਚ 18 ਅਕਤੂਬਰ ਤੋਂ ਹੋਣਾ ਹੈ। ਜਿਸ ਦਾ ਪਹਿਲਾ ਖਿਤਾਬ ਭਾਰਤ ਨੇ ਆਪਣੇ ਨਾਂਅ ਕੀਤਾ ਸੀ। ਭਾਰਤੀ ਟੀਮ ਨੂੰ ਇਸ ਵਿਸ਼ਵਕੱਪ ‘ਚ ਪੂਲ ਬੀ ‘ਚ ਰਖਿਆ ਗਿਆ ਹੈ ਜਿਸ ‘ਚ ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨੀਸਤਾਨ ਦੀਆਂ ਟੀਮਾਂ ਹਨ। ਜਦਕਿ ਪੂਲ ਏ ‘ਚ ਡਿਫੈਂਡਿੰਗ ਚੈਂਪੀਅਨ ਵੇਸਟਇੰਡੀਜ਼, ਮੇਜ਼ਬਾਨ ਦੇਸ਼ ਆਸਟ੍ਰੇਲੀਆ, ਪਾਕਿਸਤਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਹਨ।

18 ਅਕਤੂਬਰ ਤੋਂ ਸ਼ੁਰੂ ਹੋਣ ਵਾਲਾ ਇਹ ਟੂਰਨਾਮੈਂਟ 15 ਨਵੰਬਰ ਨੂੰ ਖ਼ਤਮ ਹੋ ਰਿਹਾ ਹੇ। ਜਿਸ ‘ਚ 16 ਟੀਮਾਂ 7 ਵੱਖ-ਵੱਖ ਮੈਦਾਨਾਂ ‘ਤੇ ਕੁਲ 45 ਮੈਚ ਖੇਡਣਗੀਆਂ। ਜਦਕਿ ਇਹ ਟੂਰਨਾਮੈਂਟ ਦਿਨ-ਰਾਤ ‘ਚ ਖੇਡੇ ਜਾਣਗੇ। 21 ਫਰਵਰੀ ਤੋਂ 8 ਮਾਰਚ ਤਕ ਮਹਿਲਾ ਵਰਲਡ ਕੱਪ ਹੋਵੇਗਾ। ਇਸ ਤੋਂ ਬਾਅਦ 18 ਅਕਤੂਬਰ ਤੋਂ 15 ਨਵੰਬਰ ਤਕ ਮਰਦ ਟੀਮਾਂ ਦੇ ਮੈਚ ਹੋਣਗੇ।

ਭਾਰਤੀ ਮਹਿਲਾ ਟੀਮ ਦਾ ਪਹਿਲਾ ਮੈਚ ਮੇਜ਼ਬਾਨ ਟੀਮ ਆਸਟ੍ਰੇਲੀਆ ਨਾਲ 21 ਮਾਰਚ ਨੂੰ ਹੈ ਜਦਕਿ ਮਰਦ ਟੀਮ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ 24 ਅਕਤੂਬਰ ਨੂੰ ਹੈ। 18 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਦਾ ਆਖਰੀ ਮੈਚ 15 ਨਵੰਬਰ ਨੂੰ ਮੇਲਬਰਨ ਦੇ ਕ੍ਰਿਕਟ ਗ੍ਰਾਉਂਡ ‘ਤੇ ਹੋਵੇਗਾ। ਜਦਕਿ ਇਸ ਤੋਂ ਪਹਿਲੇ ਸੈਮੀਫਾਈਨਲ ਮੈਚ 11 ਅਤੇ 12 ਨਵੰਬਰ ਨੂੰ ਸਿਡਨੀ ਅਤੇ ਏਡੀਲੇਡ ‘ਚ ਹੋਣਗੇ।

Source:AbpSanjha