IPL 2020: IPL ਦੇ ਆਯੋਜਨ ਲਈ BCCI ਨੇ UAE ਕ੍ਰਿਕਟ ਬੋਰਡ ਨੂੰ ਦਿੱਤੇ ਇੰਨੇ ਕਰੋੜ

How much money BCCI paid to uae cricket borad for IPL

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦਾ 13ਵਾਂ ਐਡੀਸ਼ਨ ਮਾਰਚ ਤੋਂ ਭਾਰਤ ਵਿਚ ਖੇਡਿਆ ਜਾਣਾ ਸੀ, ਪਰ ਭਾਰਤ ਅਤੇ ਵਿਸ਼ਵ ਭਰ ਵਿੱਚ ਮਹਾਂਮਾਰੀ ਫੈਲਣ ਕਰਕੇ ਬੀਸੀਸੀਆਈ ਨੂੰ ਆਈਪੀਐਲ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਲਈ ਮਜਬੂਰ ਕਰ ਦਿੱਤਾ। ਪਹਿਲਾਂ ਆਈਪੀਐਲ 2020 ਦਾ ਆਯੋਜਨ 29 ਮਾਰਚ ਤੋਂ ਹੋਣਾ ਸੀ।

ਬੀਸੀਸੀਆਈ ਨੇ ਵੀ ਇਸ ਦਾ ਸ਼ੈਡਿਊਲ ਜਾਰੀ ਕੀਤਾ ਸੀ। ਪਰ ਅਚਾਨਕ ਦੇਸ਼ ‘ਚ ਕੋਰੋਨਾ ਦੇ ਵੱਧ ਰਹੇ ਕੇਸਾਂ ਦੇ ਕਾਰਨ ਪਹਿਲੇ ਬੋਰਡ ਨੇ ਇਸ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ। ਪਰ ਜਦੋਂ ਯੂਏਈ ਵਿੱਚ ਇਸ ਦੇ ਆਯੋਜਨ ਦੀ ਸੰਭਾਵਨਾ ਸੀ ਤਾਂ ਭਾਰਤੀ ਕ੍ਰਿਕਟ ਬੋਰਡ ਨੇ ਯੂਏਈ ਵਿੱਚ ਟੂਰਨਾਮੈਂਟ ਕਰਵਾਉਣ ਦਾ ਫੈਸਲਾ ਕੀਤਾ।

ਮੁੰਬਈ ਮਿਰਰ ਦੀ ਇਕ ਰਿਪੋਰਟ ਅਨੁਸਾਰ ਹੁਣ ਜੋ ਦਿਲਚਸਪ ਖੁਲਾਸਾ ਹੋਇਆ ਹੈ, ਉਸ ਦੇ ਅਨੁਸਾਰ ਬੀਸੀਸੀਆਈ ਨੇ ਟੀ-20 ਟੂਰਨਾਮੈਂਟ ਲਈ ਯੂਏਈ ਨੂੰ 100 ਕਰੋੜ ਰੁਪਏ ਦੇ ਕਰੀਬ ਰਕਮ ਅਦਾ ਕੀਤੀ ਸੀ।

ਜੇਕਰ ਆਈਪੀਐਲ 2020 ਦਾ ਪ੍ਰਬੰਧ ਨਾ ਕੀਤਾ ਜਾਂਦਾ ਬੀਸੀਸੀਆਈ ਨੂੰ 4,000 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਸੀ। IPL 2020 19 ਸਤੰਬਰ ਨੂੰ ਯੂਏਈ ਵਿੱਚ ਆਯੋਜਿਤ ਕੀਤਾ ਗਿਆ ਸੀ ਅਤੇ ਟੂਰਨਾਮੈਂਟ ਸ਼ੁਰੂ ਹੋਣ ਤੋਂ ਬਾਅਦ ਕੋਰੋਨਾ ਦਾ ਇੱਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਬੰਗਲੌਰ ਮਿਰਰ ਦੇ ਅਨੁਸਾਰ, ਬੀਸੀਸੀਆਈ ਨੇ IPL 2020 ਲਈ ਕ੍ਰਿਕਟ ਬੋਰਡ ਨੂੰ 100 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ। ਰਿਪੋਰਟ ਮੁਤਾਬਕ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਦੁਬਈ, ਸ਼ਾਰਜਾਹ ਅਤੇ ਆਬੂਧਾਬੀ ਵਿਚ ਹੋਏ ਆਈਪੀਐਲ 2020 ਦੇ ਮੁਕਾਬਲੇ ਲਈ 14 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਹੈ। ਯੂਏਈ ਵਿੱਚ ਆਈਪੀਐਲ ਦੇ ਨਾਲ, ਉਹਨਾਂ ਨੂੰ ਇੰਨੀ ਵੱਡੀ ਰਕਮ ਤੋਂ ਇਲਾਵਾ ਬਹੁਤ ਸਾਰਾ ਕਾਰੋਬਾਰ ਮਿਲਿਆ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ