ਦਿੱਲੀ ਕੈਪੀਟਲਜ਼ ਹੈਦਰਾਬਾਦ ਤੇ ਜਿੱਤ ਨਾਲ IPL ਚ ਸਿਖਰ ਤੇ

DC vs SR

ਇੰਡੀਅਨ ਪ੍ਰੀਮੀਅਰ ਲੀਗ 2021 (IPL 2021) ਦੇ 34 ਵੇਂ ਮੈਚ ਵਿੱਚ, ਦਿੱਲੀ ਕੈਪੀਟਲਜ਼ (DC) ਨੇ ਅੱਜ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਹਰਾਇਆ।

ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਸਨਰਾਈਜ਼ਰਜ਼ ਹੈਦਰਾਬਾਦ 20 ਓਵਰਾਂ ਵਿੱਚ 134/9 ਦਾ ਸਕੋਰ ਹੀ ਬਣਾ ਸਕੀ ਕਿਉਂਕਿ ਦਿੱਲੀ ਦੇ ਗੇਂਦਬਾਜ਼ਾਂ ਨੇ ਲਗਾਤਾਰ ਵਿਕਟਾਂ ਹਾਸਲ ਕੀਤੀਆਂ। ਜਵਾਬ ਵਿੱਚ, ਦਿੱਲੀ ਨੂੰ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪਿਆ ਅਤੇ ਆਸਾਨੀ ਨਾਲ ਟੀਚਾ ਹਾਸਿਲ ਕਰ   ਲਿਆ ।

ਕੈਪੀਟਲਸ ਨੇ ਇਸ ਸਾਲ ਦੇ ਆਈਪੀਐਲ ਦੇ ਦੂਜੇ ਪੜਾਅ ਦੇ ਆਪਣੇ ਪਹਿਲੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 135 ਦੌੜਾਂ ਦੇ ਮਾਮੂਲੀ ਟੀਚੇ ਦੀ ਪਿੱਛਾ ਕਰਦਿਆਂ 17.5 ਓਵਰਾਂ ਵਿੱਚ ਆਸਾਨ ਜਿੱਤ ਹਾਸਲ ਕਰ ਲਈ। ਇਸ ਨਾਲ, ਡੀਸੀ ਹੁਣ ਆਈਪੀਐਲ 2021 ਦੇ ਅੰਕ ਸਾਰਣੀ ਵਿੱਚ ਸਿਖਰ ਤੇ ਪਹੁੰਚ ਗਿਆ ਹੈ।

ਕੈਪੀਟਲਸ ਦੇ ਨੌਰਟਜੇ ਨੇ 12 ਦੌੜਾਂ ਦੇ ਕੇ 2 ਵਿਕਟਾਂ ਲਈਆਂ ਅਤੇ ਸ਼ਾਨਦਾਰ ਗੇਂਦਬਾਜ਼ੀ ਦੇ ਯਤਨਾਂ ਵਿੱਚ ਰਬਾਡਾ (3/37) ਅਤੇ ਅਕਸ਼ਰ ਪਟੇਲ (2/21) ਨੇ ਸਾਥ ਦਿੱਤਾ । ਸ਼ਿਖਰ ਧਵਨ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 37 ਗੇਂਦਾਂ ਤੇ 6 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 42 ਦੌੜਾਂ ਬਣਾਈਆਂ ਜਦਕਿ ਸਰੇਸ਼ ਅਈਅਰ ਜੋ ਆਪਣੀ ਸੱਟ ਤੋਂ ਬਾਅਦ ਆਪਣਾ ਪਹਿਲਾ ਮੈਚ ਖੇਡ ਰਹੇ ਸਨ ਨੇ 2 ਚੌਕੇ ਅਤੇ 2 ਛੱਕੇ ਦੀ ਮਦਦ ਨਾਲ 41 ਗੇਂਦਾਂ ਵਿਚ 47 ਰਨ ਬਣਾਏ। ਸ਼ਿਖਰ ਧਵਨ ਦੇ ਆਊਟ ਹੋਣ ਤੋਂ ਬਾਅਦ ਟੀਮ ਦੇ ਕਪਤਾਨ ਰਿਸ਼ਬ ਪੰਤ ਨੇ 21 ਗੇਂਦਾਂ ਵਿਚ 35 ਰਨ ਬਣਾ ਕੇ ਜਿੱਤ ਦਵਾਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ