ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾਇਆ

RCB VS CSK

ਚੇਨਈ ਸੁਪਰ ਕਿੰਗਜ਼ ਨੇ ਰਾਇਲ ਚੈਲੰਜਰਜ਼ ਬੰਗਲੌਰ ਨੂੰ 6 ਵਿਕਟਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ

ਸੀ ਐਸ ਕੇ ਨੂੰ ਜਿੱਤਣ ਲਈ 157 ਦੌੜਾਂ ਦੀ ਲੋੜ ਸੀ, ਸੀਐਸਕੇ ਨੇ 18.1 ਓਵਰਾਂ ਵਿੱਚ ਟੀਚੇ ਦਾ ਪਿੱਛਾ ਕੀਤਾ ਜਦ ਕਿ ਉਸ ਦੇ ਛੇ ਵਿਕਟਾਂ ਬਾਕੀ ਸਨ, ਅਤੇ ਦੋ ਹੋਰ ਅੰਕ ਪ੍ਰਾਪਤ ਕੀਤੇ।

ਸੀਐਸਕੇ ਦੀ ਓਪਨਿੰਗ ਜੋੜੀ ਰੁਤੂਰਾਜ ਗਾਇਕਵਾੜ ਅਤੇ ਡੂ ਪਲੇਸਿਸ ਨੇ 6 ਓਵਰਾਂ ਦੇ ਬਾਅਦ 59 ਰਨ ਬਣਾ ਕੇ ਜਿੱਤ ਦੀ ਨੀਂਹ ਧਰੀ। ਗਾਇਕਵਾੜ ਅਤੇ ਡੂ ਪਲੇਸਿਸ ਦੇ ਲਗਾਤਾਰ ਆਊਟ ਹੋਣ ਤੋਂ ਬਾਅਦ ਰਾਇਡੂ ਅਤੇ ਮੋਈਨ ਅਲੀ ਨੇ ਤੇਜੀ ਨਾਲ 47 ਰਨ ਬਣਾ ਕੇ ਸਕੋਰ ਨੂੰ 120 ਰਨ ਤਕ ਪਹੁੰਚਾ ਦਿੱਤਾ ਅਤੇ ਬਾਕੀ ਦਾ ਕੱਮ ਧੋਨੀ ਅਤੇ ਸੁਰੇਸ਼ ਰੈਨਾ ਨੇ ਪੂਰਾ ਕਰ ਦਿੱਤਾ ।

ਇਸ ਤੋਂ ਪਹਿਲਾਂ ਰਾਇਲ ਚੈਲੰਜਰਜ਼ ਬੰਗਲੌਰ ਨੇ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ਤੇ 157 ਦੌੜਾਂ ਬਣਾਈਆਂ ਕਪਤਾਨ ਕੋਹਲੀ ਅਤੇ ਦੇਵਦੂਤ ਨੇ ਪਹਿਲੀ ਵਿਕਟ ਦੀ ਸਾਂਝੇਦਾਰੀ ਲਈ 111 ਜੋੜੇ ।ਕੋਹਲੀ 53 ਰਨ ਅਤੇ ਦੇਵਦੂਤ 70 ਰਨ ਬਣਾ ਕੇ ਆਊਟ ਹੋਏ ।ਇਸ ਤੋਂ ਬਾਅਦ ਵਾਲੇ ਬਲੇਬਾਜ ਕੁਝ ਜਿਆਦਾ ਵਧੀਆ ਨਾ ਕਰ ਸਕੇ ਤੇ ਰਾਇਲ ਚੈਲੰਜਰਜ਼ ਬੰਗਲੌਰ 20 ਓਵਰਾਂ ਵਿਚ ਕੇਵਲ 156 ਰਨ ਹੀ ਬਣਾ ਸਕੀ।

 

ਇਸ ਜਿੱਤ ਨਾਲ ਚੇਨਈ ਸੁਪਰ ਕਿੰਗਜ਼ ਇੱਕ ਵਾਰ ਫਿਰ ਪੁਆਇੰਟ ਟੇਬਲ ਤੇ ਪਹਿਲੇ ਸਥਾਨ ਤੇ ਆ ਗਈ ਹੈ

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ