ਚੇਨਈ ਸੁਪਰ ਕਿੰਗਜ਼, KKR ਨੂੰ ਹਰਾ ਕੇ ਫਿਰ ਬਣਿਆ IPL ਦਾ ਬਾਦਸ਼ਾਹ

CSK IPL 2021

ਚੇਨਈ ਸੁਪਰ ਕਿੰਗਜ਼ ਨੇ ਸ਼ੁੱਕਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ 2021 ਦੇ ਫਾਈਨਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨੂੰ 27 ਦੌੜਾਂ ਨਾਲ ਹਰਾ ਕੇ ਚੌਥਾ ਇੰਡੀਅਨ ਪ੍ਰੀਮੀਅਰ ਲੀਗ (IPL) ਖਿਤਾਬ ਜਿੱਤਿਆ। ਐਮਐਸ ਧੋਨੀ ਅਤੇ ਉਸਦੀ ਟੀਮ ਦੇ ਲਈ ਇਹ ਇੱਕ ਵਾਪਸੀ ਸੀ, ਜੋ ਪਿਛਲੇ ਸੀਜ਼ਨ ਵਿੱਚ ਸੱਤਵੇਂ ਸਥਾਨ ‘ਤੇ ਰਹਿਣ ਦੇ ਬਾਅਦ ਅਤੇ ਪਹਿਲੀ ਵਾਰ ਪਲੇਆਫ ਲਈ ਕੁਆਲੀਫਾਈ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਆਈ ਸੀ। ਫਾਫ ਡੂ ਪਲੇਸਿਸ ਦੀ ਸ਼ਾਨਦਾਰ ਪਾਰੀ ਦੀ ਬਦੌਲਤ CSK ਨੇ ਤਿੰਨ ਵਿਕਟਾਂ ‘ਤੇ 192 ਦੌੜਾਂ ਬਣਾਈਆਂ।

ਸ਼ਾਰਦੁਲ ਨੇ ਤਿੰਨ ਵਿਕਟਾਂ ਲਈਆਂ ਜਦਕਿ ਰਵਿੰਦਰ ਜਡੇਜਾ ਨੇ ਵੀ ਇੱਕ ਓਵਰ ਵਿੱਚ ਦੋ ਵਿਕਟਾਂ ਲੈ ਕੇ ਸੀਐਸਕੇ ਦੀ ਜਿੱਤ ਦਾ ਰਸਤਾ ਖੋਲਿਆ। ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਚਾਰ ਓਵਰਾਂ ਵਿੱਚ ਸਿਰਫ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਇਸ ਤੋਂ ਪਹਿਲਾਂ, ਬੱਲੇਬਾਜ਼ੀ ਕਰਨ ਤੋਂ ਬਾਅਦ, ਸੀਐਸਕੇ ਦੇ ਸਲਾਮੀ ਬੱਲੇਬਾਜ਼ ਰੁਤੁਰਾਜ ਗਾਇਕਵਾੜ ਅਤੇ ਫਾਫ ਡੂ ਪਲੇਸਿਸ ਨੇ ਆਪਣੀ ਟੀਮ ਨੂੰ ਫਿਰ ਤੋਂ ਵਧੀਆ ਸ਼ੁਰੂਆਤ ਦਿੱਤੀ ।ਦੋਵਾਂ ਨੇ 61 ਦੌੜਾਂ ਦੀ ਸਾਂਝੇਦਾਰੀ ਕੀਤੀ, ਗਾਇਕਵਾੜ ਨੂੰ ਸੁਨੀਲ ਨਰਾਇਣ ਨੇ 27 ਗੇਂਦਾਂ ‘ਤੇ 32 ਦੌੜਾਂ’ ਤੇ ਆਊਟ ਕੀਤਾ। ਡੂ ਪਲੇਸਿਸ ਅਤੇ ਰੌਬਿਨ ਉਥੱਪਾ ਨੇ ਮਿਲ ਕੇ ਦੂਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਉਥੱਪਾ ਨੇ ਸਿਰਫ 15 ਗੇਂਦਾਂ ‘ਤੇ 31 ਦੌੜਾਂ ਬਣਾਈਆਂ।

ਉਥੱਪਾ ਦੇ ਆਊਟ ਤੇ ਡੂ ਪਲੇਸਿਸ ਅਤੇ ਮੋਇਨ ਅਲੀ ਨੇ ਚੇਨਈ ਦੀ ਪਾਰੀ ਨੂੰ ਜਾਰੀ ਰੱਖਿਆ। ਇੰਗਲੈਂਡ ਦੇ ਹਰਫਨਮੌਲਾ ਖਿਡਾਰੀ ਨੇ 20 ਗੇਂਦਾਂ ਵਿੱਚ ਨਾਬਾਦ 37 ਦੌੜਾਂ ਬਣਾਈਆਂ।

ਡੂ ਪਲੇਸਿਸ, ਜਿਸਨੇ 35 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਸੀ, ਨੇ ਆਪਣੀ ਟੀਮ ਦੇ ਸਾਥੀ ਗਾਇਕਵਾੜ ਤੋਂ ਬਾਅਦ, ਇਸ ਸੀਜ਼ਨ ਵਿੱਚ ਕੇਐਲ ਰਾਹੁਲ ਨੂੰ ਪਛਾੜ ਕੇ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ। ਅਖੀਰ ਵਿੱਚ, ਡੂ ਪਲੇਸਿਸ 59 ਗੇਂਦਾਂ ਵਿੱਚ ਸ਼ਾਨਦਾਰ 86 ਦੌੜਾਂ ਦੀ ਪਾਰੀ ਦੀ ਆਖਰੀ ਗੇਂਦ ਉੱਤੇ ਆਊਟ ਹੋਏ ।

ਕੇ ਕੇ ਆਰ ਦੀ ਸ਼ੁਰੂਆਤ ਬਹੁਤ ਵਧੀਆ ਰਹੀ ।ਓਪਨਰ ਜੋੜ ਨੇ 91 ਰਨਾ ਦਾ ਯੋਗਦਾਨ ਦਿੱਤਾ। KKR ਨੂੰ ਸਕੋਰ ਦਾ ਪਿੱਛਾ ਕਰਦੇ ਹੋਏ ਕੁਝ ਕਿਸਮਤ ਦਾ ਸਾਥ ਵੀ ਮਿਲਿਆ ਜਦੋਂ ਐਮਐਸ ਧੋਨੀ ਨੇ ਦੂਜੇ ਓਵਰ ਵਿੱਚ ਅਚਾਨਕ ਵੈਂਕਟੇਸ਼ ਅਈਅਰ ਦਾ ਇੱਕ ਆਸਾਨ ਕੈਚ ਛੱਡ ਦਿੱਤਾ ਜੋ ਉਸ ਸਮੇਂ ਜ਼ੀਰੋ ‘ਤੇ ਸੀ ਉਸ ਤੋਂ ਬਾਅਦ ਅਈਅਰ ਨੇ 50 ਰਨਾ ਦਾ ਯੋਗਦਾਨ ਦਿੱਤਾ। ਸ਼ੁਬਮਨ ਗਿੱਲ ਨੇ ਵੀ ਕੁਝ ਵਧੀਆ ਸ਼ਾਟ ਖੇਡੇ ਉਸਨੇ 43 ਗੇਂਦਾਂ ਤੇ 51 ਰਨ ਬਣਾਏ।

ਪਰ KKR ਦਾ ਮਿਡਲ ਆਰਡਰ ਕੁਝ ਵੀ ਨੀ ਕਰ ਸਕਿਆ ਅਤੇ ਉਸਨੇ 91 ਰਨਾ ਤੇ ਪਹਿਲਾ ਵਿਕਟ ਗਵਾਓਣ ਤੋਂ ਬਾਅਦ ਬਾਕੀ ਦੇ 8 ਵਿਕਟ 165 ਰਨਾਂ ਤੇ ਗਵਾ ਦਿੱਤੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ