Corona in Pakistan: ਅਫਰੀਦੀ ਤੋਂ ਬਾਅਦ ਹੁਣ ਪਾਕਿਸਤਾਨ ਕ੍ਰਿਕਟ ਟੀਮ ਦੇ 3 ਹੋਰ ਖਿਡਾਰੀ ਹੋਏ CoronaPositive

after-afridi-3-players-are-corona-positive
Corona in Pakistan: ਜਿੱਥੇ ਪੂਰੀ ਦੁਨੀਆ ਜਾਨਲੇਵਾ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੀ ਹੈ ਉੱਥੇ ਹੀ ਹੁਣ ਇਸ ਵਾਇਰਸ ਨੇ ਕ੍ਰਿਕਟ ਜਗਤ ਵਿਚ ਵੀ ਦਸਤਕ ਦੇ ਦਿੱਤੀ ਹੈ। ਦੱਸ ਦਈਏ ਕਿ ਪਾਕਿਸਤਾਨੀ ਕ੍ਰਿਕਟਰ ਸ਼ਾਦਾਬ ਖਾਨ, ਹਾਰਿਸ ਰਾਉਫ ਤੇ ਹੈਦਰ ਅਲੀ ਸੋਮਵਾਰ ਨੂੰ ਕੋਰੋਨਾ ਵਾਇਰਸ ਜਾਂਚ ‘ਚ ਪਾਜ਼ੇਟਿਵ ਪਾਏ ਗਏ। ਪਾਕਿਸਤਾਨ ਕ੍ਰਿਕਟ ਬੋਰਡ ਨੇ ਇਕ ਬਿਆਨ ‘ਚ ਕਿਹਾ ਕਿ ਪਾਕਿਸਤਾਨ ਕ੍ਰਿਕਟ ਬੋਰਡ ਇਸਦੀ ਪੁਸ਼ਟੀ ਕਰਦਾ ਹੈ ਕਿ ਤਿੰਨ ਖਿਡਾਰੀ ਹੈਦਰ ਅਲੀ, ਹਾਰਿਸ ਰਾਉਫ ਤੇ ਸ਼ਾਦਾਬ ਖਾਨ ਕੋਰੋਨਾ ਵਾਇਰਸ ਜਾਂਚ ‘ਚ ਪਾਜ਼ੇਟਿਵ ਪਾਏ ਗਏ ਹਨ।

ਇਸ ‘ਚ ਕਿਹਾ ਗਿਆ ਇਨ੍ਹਾਂ ਖਿਡਾਰੀਆਂ ‘ਚ ਹੁਣ ਤੱਕ ਕੋਈ ਲੱਛਣ ਨਹੀਂ ਸੀ ਪਰ ਇੰਗਲੈਂਡ ਦੌਰੇ ਤੋਂ ਪਹਿਲਾਂ ਐਤਵਾਰ ਨੂੰ ਰਾਵਲਪਿੰਡੀ ‘ਚ ਹੋਈ ਜਾਂਚ ‘ਚ ਇਹ ਪਾਜ਼ੇਟਿਵ ਪਾਏ ਗਏ। ਹੁਣ ਇਹ ਖਿਡਾਰੀ ਅਲੱਗ ‘ਚ ਰਹਿਣਗੇ।ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕ੍ਰਿਕਟ ਕਪਤਾਨ ਸ਼ਾਹਿਦ ਅਫਰੀਦੀ ਵੀ ਕੋਰੋਨਾ ਦੀ ਲਪੇਟ ‘ਚ ਆਏ ਸੀ। ਉਸ ਦਾ ਕੋਵਿਡ-19 ਪਾਜ਼ੇਟਿਵ ਆਇਆ ਸੀ। ਇਸ ਗੱਲ ਦੀ ਜਾਣਕਾਰੀ ਵੀ ਖੁਦ ਅਫਰੀਦੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਦਿੱਤੀ ਸੀ।

Sports News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Youtube ਤੇ SUBSCRIBE ਕਰੋ