ਪਾਂਡਿਆ ਤੇ ਰਾਹੁਲ ਲਈ ਵੱਡੀ ਰਾਹਤ , BCCI ਨੇ ਹਟਾਇਆ ਬੈਨ

BCCI lifted ban from kl rahul and hardik pandya

ਕ੍ਰਿਕਟਰ ਹਾਰਦਿਕ ਪਾਂਡਿਆ ਤੇ ਕੇਐਲ ਰਾਹੁਲ ਨੂੰ ਭਾਰਤੀ ਕ੍ਰਿਕਟ ਬੋਰਡ ਨੇ ਵੱਡੀ ਰਾਹਤ ਦਿੱਤੀ ਹੈ। ਭਾਰਤੀ ਕ੍ਰਿਕਟ ਬੋਰਡ ਨੇ ਦੋਵਾਂ ਖਿਡਾਰੀਆਂ ਤੋਂ ਬੈਨ ਹਟਾ ਲਿਆ ਹੈ। ਉਂਝ ਇਨ੍ਹਾਂ ਖਿਲਾਫ ਜਾਂਚ ਜਾਰੀ ਰਹੇਗੀ ਪਰ ਉਹ ਹੁਣ ਟੀਮ ਨਾਲ ਜੁੜ ਸਕਣਗੇ।

ਯਾਦ ਰਹੇ ਦੋਵੇਂ ਖਿਡਾਰੀ ਕਰਨ ਜੌਹਰ ਦੇ ਸ਼ੋਅ ‘ਚ ਔਰਤਾਂ ਬਾਰੇ ਟਿੱਪਣੀ ਕਾਰਨ ਵਿਵਾਦ ਵਿੱਚ ਘਿਰ ਗਏ ਸੀ। ਆਪਣੇ ਬੜਬੋਲੇਪਣ ਕਾਰਨ ਦੋਵਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਕਾਫੀ ਟ੍ਰੋਲ ਕੀਤਾ ਗਿਆ ਸੀ। ਇਸ ਨੂੰ ਦੇਖਦੇ ਹੋਏ ਬੀਸੀਸੀਆਈ ਨੂੰ ਉਨ੍ਹਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ ਸੀ। ਬੀਸੀਸੀਆਈ ਨੇ ਸਜ਼ਾ ਦੇ ਤੌਰ ‘ਤੇ ਦੋਵੇਂ ਖਿਡਾਰੀਆਂ ਨੂੰ ਆਸਾਟ੍ਰੇਲੀਆ-ਭਾਰਤ ਸੀਰੀਜ਼ ਤੋਂ ਬਾਹਰ ਕਰ ਦਿੱਤਾ ਸੀ।

ਇਸ ਮਗਰੋਂ ਡਿਜ਼ੀਟਲ ਪਲੇਟਫਾਰਮ ਹੌਟਸਟਾਰ ਨੇ ਵੀ ਇਸ ਐਪੀਸੋਡ ਦੀ ਸਟ੍ਰੀਮਿੰਗ ਨੂੰ ਹਟਾ ਦਿੱਤਾ ਸੀ। ਇਸ ਤੋਂ ਇਲਾਵਾ ਖ਼ਬਰਾਂ ਨੇ ਕਿ ਇੱਕ ਮੇਲ ਪਰਸਨਲ ਗਰੂਮਿੰਗ ਬ੍ਰਾਂਡ ਨੇ ਹਾਰਦਿਕ ਨਾਲ ਆਪਣੇ ਕਾਨਟ੍ਰੈਕਟ ਨੂੰ ਵੀ ਕੈਂਸਿਲ ਕਰ ਦਿੱਤਾ ਸੀ। ਇਸ ਕਾਰਨ ਉਸ ਨੂੰ ਕਰੀਬ ਦੋ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ।

Source:AbpSanjha