ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ: ਸੋਨੀਆ ਮਾਨ

sonia mann birthday

ਪੰਜਾਬੀ ਇੰਡਸਟਰੀ ਵਿੱਚ ਆਪਣਾ ਇੱਕ ਅਲੱਗ ਸਥਾਨ ਬਣਾਉਣ ਵਾਲੀ ਅਦਾਕਾਰਾ ਸੋਨੀਆ ਮਾਨ ਅੱਜ ਆਪਣਾ 32ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨੀਆ ਮਾਨ ਦਾ ਜਨਮ 10 ਸਤੰਬਰ 1987 ਨੂੰ ਨੈਨੀਤਾਲ ਉਤਰਾਖੰਡ ‘ਚ ਹੋਇਆ ਸੀ। ਸੋਨੀਆ ਮਾਨ ਨੇ ਪੰਜਾਬੀ ਇੰਡਸਟਰੀ ਤੋਂ ਇਲਾਵਾ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਅੱਜ ਕੱਲ੍ਹ ਸੋਨੀਆ ਮਾਨ ‘ਹੈਪੀ ਹਾਰਡੀ ਐਂਡ ਹੀਰ’ ਫਿਲਮ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ।

sonia mann birthday

ਜ਼ਰੂਰ ਪੜ੍ਹੋ: ਗ਼ਲਤ ਇਤਿਹਾਸ ਦਿਖਾਉਣ ਤੇ ਸੜਕਾਂ ਤੇ ਉੱਤਰਿਆ ਵਾਲਮੀਕਿ ਭਾਈਚਾਰਾ, ਜਲੰਧਰ-ਕਪੂਰਥਲਾ ਬੰਦ

‘ਹੈਪੀ ਹਾਰਡੀ ਐਂਡ ਹੀਰ’ ਵਿੱਚ ਸੋਨੀਆ ਮਾਨ ਨਾਲ ਹਿਮੇਸ਼ ਰੇਸ਼ਮੀਆ ਨਜ਼ਰ ਆਉਣਗੇ। ਇਹ ਫਿਲਮ ਇੱਕ ਲਵ ਸਟੋਰੀ ਹੈ। ਇਸ ਫਿਲਮ ਨੂੰ ਰਾਕਾ ਵੱਲੋਂ ਡਾਇਰੈਕਟ ਅਤੇ ਕੋਰੀਓਗ੍ਰਾਫ ਕੀਤਾ ਜਾ ਰਿਹਾ ਹੈ ਅਤੇ ਦੀਪਸ਼ਿਖਾ ਦੇਸ਼ਮੁਖ ਤੇ ਸਾਬਿਤਾ ਮਾਨਕਚੰਦ ਨੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ।ਸੋਨੀਆ ਮਾਨ ਫਿਲਮ ‘ਚ ਹੀਰ ਰੰਧਾਵਾ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ।

sonia mann birthday

ਸੋਨੀਆ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਕਹੀਂ ਹੈਂ ਮੇਰਾ ਪਿਆਰ’ ਨਾਲ ਕੀਤੀ ਸੀ। ਇਸ ਤੋਂ ਇਲਾਵਾ ਸੋਨੀਆ ਮਾਨ ਨੇ ‘ਮੋਟਰ ਮਿੱਤਰਾਂ ਦੀ’, ’25 ਕਿੱਲੇ’, ‘ਬੜੇ ਚੰਗੇ ਨੇ ਮੇਰੇ ਯਾਰ ਕਮੀਨੇ’ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਿਖਾਈ। ਇਹਨਾਂ ਤੋਂ ਇਲਾਵਾ ਸੋਨੀਆ ਮਾਨ ਕਈ ਪੰਜਾਬੀ ਮਿਊਜ਼ਿਕ ਵੀਡੀਓਜ਼ ‘ਚ ਵੀ ਨਜ਼ਰ ਆ ਚੁੱਕੀ ਹੈ। ਸੋਨੀਆ ਮਾਨ ‘ਲਾਵਾਂ ਤੇਰੇ ਨਾਲ’, ‘ਅਪਨੀ ਬਨਾ ਲੈ’, ‘ਚੰਡੀਗੜ੍ਹ ਹੈਕਰ’, ‘ਤੀਜੇ ਵੀਕ’, ‘ਡਿਫਰੈਂਸ’ ਵਰਗੇ ਗੀਤਾਂ ‘ਚ ਮਾਡਲਿੰਗ ਕਰ ਚੁੱਕੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਟੋਚਨ’ ‘ਚ ਮਾਡਲਿੰਗ ਕਰਦੀ ਦਿਖਾਈ ਦਿੱਤੀ ਸੀ, ਜਿਸ ‘ਚ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਿਆ। ਇਸ ਗੀਤ ‘ਚ ਉਨ੍ਹਾਂ ਵਲੋਂ ਕੀਤੀ ਮਾਡਲਿੰਗ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।