ਸਿਮਰਜੀਤ ਬੈਂਸ ਨੇ ਛਪਾਰ ਦੇ ਮੇਲੇ ਤੇ ਚੁੱਕਿਆ ਪੰਜਾਬ ਦੇ ਪਾਣੀਆਂ ਦਾ ਮੁੱਦਾ

simarjeet singh bains

ਛਪਾਰ ਦੇ ਮੇਲੇ ਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕ ਕੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਨਿਸ਼ਾਨੇ ਤੇ ਲਿਆ। ਇਸ ਤੋਂ ਇਲਾਵਾ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ ਦੇ ਸਿਆਸੀ ਲੀਡਰਾਂ ਵੱਲੋਂ ਧਾਰਮਿਕ ਥਾਵਾਂ ਤੇ ਸਿਆਸੀ ਕਾਨਫਰੰਸ ਕਰਨ ਦਾ ਵਿਰੋਧ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰੇ ਧਾਰਮਿਕ ਥਾਵਾਂ ਤੇ ਹੀ ਸਿਆਸਤ ਕਿਉਂ ਕਰਦੇ ਹਨ। ਜੇ ਇਹਨਾਂ ਵਿੱਚ ਇੰਨਾ ਦਮ ਹੈ ਤਾਂ ਬਿਨਾਂ ਮੇਲਿਆਂ ਤੋਂ ਇਹ ਕਾਨਫਰੰਸ ਕਰਕੇ ਦਿਖਾਉਣ।

ਸਿਮਰਜੀਤ ਬੈਂਸ ਨੇ ਛਪਾਰ ਦੇ ਮੇਲੇ ਤੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕ ਦੇ ਹੋਏ ਕਿਹਾ ਕਿ ਇਹ ਸਾਰੇ ਪੰਜਾਬ ਦਾ ਹੱਕ ਹੈ। ਅਸੀਂ ਇਸ ਹੱਕ ਨੂੰ ਲੈ ਕੇ ਰਹਾਂਗੇ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਰਾਜਸਥਾਨ ਅਤੇ ਹਰਿਆਣਾ ਤੋਂ ਪਾਣੀਆਂ ਦਾ ਪੈਸਾ ਵਸੂਲ ਕੀਤਾ ਜਾਵੇਗਾ। ਕਿਓਕੇ ਇਹ ਸਦਾ ਹੱਕ ਹੈ ਅਸੀਂ ਕੋਈ ਭੀਖ ਨਹੀਂ ਮੰਗ ਰਹੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਮਿਲ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਉਣਾ ਚਾਹੀਦਾ ਹੈ। ਇਹ ਮੁੱਦਾ ਸਿਰਫ ਮੇਰੇ ਘਰ ਪਰਿਵਾਰ ਦਾ ਨਹੀਂ ਸਗੋਂ ਸਾਰੇ ਪੰਜਾਬ ਦਾ ਹੈ।

ਜ਼ਰੂਰ ਪੜ੍ਹੋ: ਲੁਧਿਆਣਾ: ਗਿੱਲ ਰੋਡ ਫਲਾਈਓਵਰ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ

ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਹੋਏ ਸਿਮਰਜੀਤ ਸਿੰਘ ਨੇ ਬੈਂਸ ਨੇ ਇੱਕ ਵੱਡਾ ਦਾਅਵਾ ਵੀ ਕਰ ਦਿੱਤਾ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਦਾਖਾਂ ਤੋਂ ਲੋਕ ਇਨਸਾਫ ਪਾਰਟੀ ਦੀ ਹੀ ਜਿੱਤ ਹੋਵੇਗੀ। ਜਿਸ ਨੂੰ ਲੈ ਕਿ ਲੋਕਾਂ ਵਿੱਚ ਇਹ ਗੱਲ ਬਹੁਤ ਚਰਚਿਤ ਹੈ।

Ludhiana Latest Breaking News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ