ਦਿਲ ਦੇ ਜਜ਼ਬਾਤਾਂ ਨੂੰ ਪੇਸ਼ ਕਰਦਾ ਹੈ ਸਿੱਧੂ ਮੂਸੇ ਵਾਲੇ ਦਾ ਨਵਾਂ ਗੀਤ ‘ਸੋਹਣੇ ਲੱਗਦੇ’

Sidhu Moose Wala

ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਗਾਇਕ ਸਿੱਧੂ ਮੂਸੇ ਵਾਲਾ ਹੁਣ ਆਪਣੇ ਨਵੇਂ ਗਾਣੇ ਨੂੰ ਲੈ ਕੇ ਸੁਰਖੀਆਂ ਵਿੱਚ ਛਾਏ ਹੋਏ ਹਨ। ਆਪਣੇ ਵੱਖ – ਵੱਖ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲੇ ਸਿੱਧੂ ਮੂਸੇ ਵਾਲੇ ਦੇ ਨਵੇਂ ਗੀਤ ਨੂੰ ਵੀ ਲੋਕਾਂ ਨੇ ਖ਼ੂਬ ਪਸੰਦ ਕੀਤਾ ਹੈ। ਤੁਹਾਨੂੰ ਦੱਸ ਦੇਈਏ ਸਿੱਧੂ ਮੂਸੇ ਵਾਲੇ ਦੇ ‘ਸੋਹਣੇ ਲੱਗਦੇ’ ਗੀਤ ਵਿੱਚ ਉਹਨਾਂ ਦਾ ਸਾਥ The PropheC ਨੇ ਦਿੱਤਾ ਹੈ। ਸਿੱਧੂ ਮੂਸੇ ਵਾਲੇ ਨੇ ਇਸ ਗੀਤ ਨੂੰ ਆਪਣੇ ਹੋਰਨਾਂ ਗੀਤਾਂ ਨਾਲੋਂ ਬਹੁਤ ਹੀ ਵੱਖਰੇ ਅੰਦਾਜ ਵਿੱਚ ਲਿਖਿਆ ਹੈ।

ਇਹ ਵੀ ਪੜ੍ਹੋ: ਅੰਤਰਜਾਤੀ ਵਿਆਹ ਅਤੇ ਕੁਆਰੀਆਂ ਕੁੜੀਆਂ ਦੇ ਫੋਨ ਵਰਤਣ ‘ਤੇ ਪਾਬੰਧੀ: ਗੁਜਰਾਤ

ਇਸ ਗੀਤ ਦੀ ਵੀਡੀਓ ਵੀ ਕੁੱਝ ਵੱਖਰੇ ਢੰਗ ਨਾਲ ਬਣਾਈ ਗਈ ਹੈ, ਜਿਸ ਨੂੰ ਲੋਕਾਂ ਵੱਲੋਂ ਬਹੁਤ ਖ਼ੂਬ ਪਿਆਰ ਮਿਲਿਆ ਹੈ। ਦੱਸ ਦੇਈਏ ਇਸ ਗੀਤ ਦੀ ਵੀਡੀਓ ਨੂੰ The PropheC ਵੱਲੋਂ ਤਿਆਰ ਕੀਤਾ ਗਿਆ ਹੈ ਪਰ ਇਸ ਵੀਡੀਓ ਨੂੰ ਅਗਮ ਮਨ ਵੱਲੋਂ ਬਹੁਤ ਹੀ ਸੋਹਣੇ ਤਰੀਕੇ ਨਾਲ ਬਣਾਇਆ ਗਿਆ ਹੈ।

 

ਸਿੱਧੂ ਮੂਸੇ ਵਾਲੇ ਨੇ ਆਪਣੇ ਇਸ ਗੀਤ ਨੂੰ ਇੱਕ ਮੁਟਿਆਰ ਦੇ ਪੱਖ ਵਜੋਂ ਗਾਇਆ ਹੈ, ਜਿਸ ਦੇ ਬੋਲਾਂ ਰਾਹੀਂ ਮੁਟਿਆਰ ਦੇ ਦਿਲ ਦੀਆਂ ਭਾਵਨਾਵਾਂ ਨੂੰ ਬਹੁਤ ਹੀ ਖ਼ੂਬਸੂਰਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੀ ਵੀਡੀਓ ਵਿੱਚ ਸਿੱਧੂ ਮੂਸੇ ਵਾਲੇ ਨੇ ਖੁਦ ਅਦਾਕਾਰੀ ਕੀਤੀ ਹੈ। ਦੱਸ ਦੇਈਏ ਹੁਣ ਸਿੱਧੂ ਮੂਸੇ ਵਾਲਾ ਜਲਦ ਹੀ ਵੱਡੇ ਪਰਦੇ ਤੇ ਆਉਣ ਵਾਲੇ ਹਨ।