ਸ਼ਿਲਪਾ ਸ਼ੈਟੀ ਨੇ ਠੁਕਰਾਈ ਇੰਡੋਰਸਮੈਂਟ ਦੀ 10 ਕਰੋੜ ਦੀ ਡੀਲ

shilpa-shetty-rejected-rs-10-crore-slimming-pills-dea

ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਆਪਣੀ ਫਿੱਟਨੈੱਸ ਨੂੰ ਲੈ ਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਸ਼ਿਲਪਾ ਸ਼ੈਟੀ ਆਪਣੀ ਫਿਟਨੈੱਸ ਦਾ ਹਰ ਪਾਸੇ ਤੋਂ ਬਹੁਤ ਧਿਆਨ ਰੱਖਦੀ ਹੈ। ਸ਼ਿਲਪਾ ਸ਼ੈਟੀ ਅੱਜ ਕੱਲ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਸਲਿਮਿੰਗ ਪਿਲ ਦੇ ਇੰਡੋਰਸਮੈਂਟ ਦੀ 10 ਕਰੋੜ ਦੀ ਡੀਲ ਠੁਕਰਾ ਦਿੱਤੀ ਹੈ।

shilpa-shetty-rejected-rs-10-crore-slimming-pills-dea

ਜੇ ਦੇਖਿਆ ਜਾਵੇ ਤਾਂ ਸ਼ਿਲਪਾ ਸ਼ੈਟੀ ਸੋਸ਼ਲ ਮੀਡੀਆ ਉੱਪਰ ਆਪਣੇ ਫੈਨਸ ਨਾਲ ਫਿੱਟਨੈੱਸ ਮੰਤਰ ਸੇਅਰ ਕਰਦੀ ਰਹਿੰਦੀ ਹੈ। ਖਾਣ-ਪੀਣ ਨੂੰ ਲੈ ਕੇ ਸ਼ਿਲਪਾ ਕਾਫੀ ਸਾਵਧਾਨ ਰਹਿੰਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਿਲਪਾ ਸ਼ੈਟੀ ਨੇ ਬੜੀ ਨਿਮਰਤਾ ਨਾਲ ਇਹ ਆਫਰ ਠੁਕਰਾ ਦਿੱਤਾ ਹੈ।

ਇਹ ਵੀ ਪੜ੍ਹੋ: ਸਤਲੁਜ ਦਰਿਆ ਨੇ ਮਚਾਈ ਪਿੰਡ ਗਿੱਦੜਪਿੰਡੀ ਵਿੱਚ ਤਬਾਹੀ

ਸ਼ਿਲਪਾ ਸ਼ੈਟੀ ਦਾ ਕਹਿਣਾ ਹੈ ਕਿ ਜਿਸ ਚੀਜ ਤੇ ਮੈਨੂੰ ਵਿਸ਼ਵਾਸ ਨਹੀਂ ਮਈ ਉਸ ਚੀਜ਼ ਨੂੰ ਪ੍ਰਮੋਟ ਨਹੀਂ ਕਰ ਸਕਦੀ। ਉਹਨਾਂ ਦਾ ਕਹਿਣਾ ਹੈ ਕਿ ਸਲਿਮ ਪਿਲ ਅਤੇ ਫੈਟ ਡਾਈਟ ਲਕਾਉਂਦੇ ਹਨ, ਕਿਉਂਕਿ ਉਹ ਤੁਰੰਤ ਅਸਰ ਕਰਨ ਦਾ ਦਾਅਵਾ ਕਰਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਹੈਲਦੀ ਖਾਣ ਨਾਲ ਖੁਦ ’ਤੇ ਜੋ ਮਾਣ ਮਹਿਸੂਸ ਹੁੰਦਾ ਹੈ, ਉਸ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਹੈ। ਲਾਈਫ ਸਟਾਈਲ ’ਚ ਤਬਦੀਲੀ ਹੀ ਲੰਬੇ ਸਮੇਂ ਤਕ ਕਾਰਗਰ ਰਹਿ ਸਕਦੀ ਹੈ।’’