ਸ਼ਾਹਿਦ ਦੀ ਫ਼ਿਲਮ ‘ਕਬੀਰ ਸਿੰਘ’ ਦਾ ਟੀਜ਼ਰ ਰਿਲੀਜ਼, ਜਰੂਰ ਦੇਖੋ

Kabir Singh teaser released

ਜੇਕਰ ਤੁਸੀਂ ਵੀ ਸ਼ਾਹਿਦ ਕਪੂਰ ਨੂੰ ਵੱਡੇ ਪਰਦੇ ‘ਤੇ ਦੇਖਣ ਲਈ ਉਤਸੁਕ ਸੀ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ ਕਿ ਸ਼ਾਹਿਦ ਦੀ ਫ਼ਿਲਮ ‘ਕਬੀਰ ਸਿੰਘ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ‘ਕਬੀਰ ਸਿੰਘ’ ਸਾਉਥ ਦੀ ਸੁਪਰਹਿੱਟ ਫ਼ਿਲਮ ‘ਅਰਜੁਨ ਰੈਡੀ’ ਦਾ ਹਿੰਦੀ ਰੀਮੇਕ ਹੈ। ਇਸ ਦਾ ਟੀਜ਼ਰ ਕੁਝ ਸਮਾਂ ਪਹਿਲਾਂ ਹੀ ਸ਼ਾਹਿਦ ਕਪੂਰ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤਾ ਹੈ।

ਟੀਜ਼ਰ ਦੇ ਪਹਿਲੇ ਹੀ ਫਰੇਮ ਤੋਂ ਪਤਾ ਲੱਗ ਰਿਹਾ ਹੈ ਕਿ ਸ਼ਾਹਿਦ ਕਪੂਰ ਇਸ ਵਾਰ ਫੇਰ ਤੋਂ ਔਡੀਅੰਸ ਨੂੰ ਹੈਰਾਨ ਕਰਨ ਲਈ ਤਿਆਰ ਹਨ। ਇਸ ਫ਼ਿਲਮ ‘ਚ ਲੱਗਦਾ ਹੈ ਸ਼ਾਹਿਦ ਇੱਕ ਵਾਰ ਫੇਰ ਆਪਣੀ ਅਦਾਕਾਰੀ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਹੀ ਦੇਣਗੇ।

ਟੀਜ਼ਰ ‘ਚ ਕਿਆਰਾ ਦਾ ਵੀ ਹਰ ਅੰਦਾਜ਼ ਬੇਹੱਦ ਪਿਆਰਾ ਹੈ। ਸ਼ਾਹਿਦ ਦਾ ਕਿਆਰਾ ਨੂੰ ਕਿੱਸ ਕਰਨ ਦੇ ਸੀਨ ‘ਚ ਕਿਆਰਾ ਅਡਵਾਨੀ ਦੇ ਐਕਸਪ੍ਰੈਸ਼ਨ ਕਮਾਲ ਦੇ ਹਨ। ਜਲਦੀ ਹੀ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਹੋਣ ਵਾਲਾ ਹੈ।

ਇਹ ਵੀ ਦੇਖੋ : ਵਾਇਰਲ ਹੋ ਰਹੀ ਹੈ ਅਕਸ਼ੈ, ਕਰੀਨਾ ਤੇ ਦਿਲਜੀਤ ਦੀ ਇਹ ਵੀਡੀਓ

Source:AbpSanjha