ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਦੀ ਬਾਲੀਵੁੱਡ ਵਿੱਚ ਐਂਟਰੀ ਤੇ ਖੁੱਲ੍ਹ ਕੇ ਬੋਲੇ

sahid kapoor and meera rajput

Sahid Kapoor And Meera Rajput: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਸ਼ਾਹਿਦ ਕਪੂਰ ਆਪਣੀ ਪਤਨੀ ਮੀਰਾ ਰਾਜਪੂਤ ਕਰਕੇ ਅੱਜ ਕੱਲ ਬਹੁਤ ਸੁਰਖੀਆਂ ਵਿੱਚ ਰਹਿੰਦੇ ਹਨ। ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੀ ਹੈ। ਮੀਰਾ ਰਾਜਪੂਤ ਆਪਣੀ ਦੂਜੀ ਪ੍ਰੈੱਗਨੈਂਸੀ ਤੋਂ ਬਾਅਦ ਆਪਣੀ ਫਿੱਟਨੈੱਸ ਅਤੇ ਤਸਵੀਰਾਂ ਕਾਰਨ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ ਅਤੇ ਆਪਣੀ ਫੈਨਸ ਦੇ ਦਿਲਾਂ ਤੇ ਰਾਜ ਕਰਦੀ ਹੈ।

sahid kapoor and meera rajput

ਉਂਝ ਦੇਖਿਆ ਜਾਵੇ ਤਾਂ ਮੀਰਾ ਰਾਜਪੂਤ ਸੋਸ਼ਲ ਮੀਡੀਆ ਉੱਪਰ ਆਪਣੀ ਫੈਨਸ ਦੇ ਲਈ ਆਪਣੀਆਂ ਗਲੈਮਰਸ ਤਸਵੀਰਾਂ ਅਤੇ ਵੀਡੀਓਜ਼ ਸੇਅਰ ਕਰਦੀ ਰਹਿੰਦੀ ਹੈ। ਜਦੋਂ ਸ਼ਾਹਿਦ ਕਪੂਰ ਨੂੰ ਇਹ ਪੁੱਛਿਆ ਗਿਆ ਕਿ ਮੀਰਾ ਰਾਜਪੂਤ ਬਾਲੀਵੁੱਡ ਫ਼ਿਲਮਾਂ ਵਿੱਚ ਕਦੋਂ ਐਂਟਰੀ ਕਰੇਗੀ ਤਾਂ ਸ਼ਾਹਿਦ ਕਪੂਰ ਨੇ ਕਿਹਾ ਕਿ ਮੈਂ ਜੋ ਵੀ ਕਰਦਾ ਹੈ ਉਹ ਮੇਰਾ ਪੂਰਾ ਸਾਥ ਦਿੰਦੀ ਹੈ ਅਤੇ ਮੀਰਾ ਆਪਣੀ ਲਾਈਫ ਵਿੱਚ ਜੋ ਵੀ ਕਰਨਾ ਚਾਹੁੰਦੀ ਹੈ ਮੈਂ ਉਸਦਾ ਪੂਰਾ ਸਾਥ ਦੇਵਾਂਗਾ।

ਸ਼ਾਹਿਦ ਕਪੂਰ ਦਾ ਕਹਿਣਾ ਹੀ ਕਿ ਮੀਰਾ ਕਾਫੀ ਕ੍ਰਿਏਟਿਵ ਹੈ, ਉਸ ਨੂੰ ਕੱਪੜੇ ਦੀ ਚੰਗੀ ਸੈਂਸ ਵੀ ਹੈ, ਨਾਲ ਹੀ ਖਾਣੇ ਦੇ ਮਾਮਲੇ ’ਚ ਵੀ ਉਹ ਬਹੁਤ ਚੰਗੀ ਹੈ। ਤੁਹਾਨੂੰ ਦੱਸ ਦੇਈਏ ਕਿ ਸ਼ਾਹਿਦ ਅਤੇ ਉਸ ਦੀ ਪਤਨੀ ਮਾਰੀ ਬਾਲੀਵੁੱਡ ਦੀਆਂ ਸਭ ਤੋਂ ਪਸੰਦੀਦਾ ਅਤੇ ਮਸ਼ਹੂਰ ਜੋੜੀਆਂ ’ਚ ਸ਼ਾਮਲ ਹੈ।