ਜਲਵਾਯੂ ਪਰਿਵਰਤਨ ਨੂੰ ਲੈ ਕੇ ਸਕੂਲੀ ਬੱਚਿਆਂ ਵਲੋਂ ਰੋਸ ਪ੍ਰਦਰਸ਼ਨ

 schoolchildren-take-to-the-streets-the-world-on-climate-change
ਜਲਵਾਯੂ ਪਰਿਵਰਤਨ ਨੂੰ ਲੈ ਕੇ ਪੈਰਿਸ ਦੇ ਵਿੱਚ ਸਕੂਲੀ ਬੱਚਿਆਂ ਵੱਲੋਂ ਸੜਕਾਂ ਉੱਪਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਨਾਬਾਲਿਗ ਵਰਕਰ ਗ੍ਰੇਟਾ ਥੁਨਬਰਗ ਦਾ ਕਹਿਣਾ ਹੈ ਕਿ ਇਸ ਧਰਤੀ ਕੇਵਲ ਸਾਡੀ ਨਹੀਂ ਸਗੋਂ ਸਾਡੀ ਆਉਣ ਵਾਲੀ ਪੀੜ੍ਹੀ ਦੀ ਵੀ ਧਰੋਹਰ ਹੈ। ਗ੍ਰੇਟਾ ਥੁਨਬਰਗ ਦਾ ਕਹਿਣਾ ਹੈ ਕਿ ਤੁਹਾਨੂੰ ਇਸ ਧਰਤੀ ਨੂੰ ਬਰਬਾਦ ਕਰਨ ਦਾ ਕੋਈ ਹੱਕ ਨਹੀਂ ਹੈ। ਇਹਨਾਂ ਗੱਲਾਂ ਨੂੰ ਸੁਣਦੇ ਹੋਏ ਹੋਰ ਲੋਕਾਂ ਨੇ ਵੀ ਇਸ ਜਲਵਾਯੂ ਪਰਿਵਰਤਨ ਮੁਹਿੰਮ ਵਿੱਚ ਰੋਸ ਪ੍ਰਦਰਸ਼ਨ ਕੀਤਾ।

 schoolchildren-take-to-the-streets-the-world-on-climate-change

ਗ੍ਰੇਟਾ ਥੁਨਬਰਗ ਤੋਂ ਇਲਾਵਾ ਦਿੱਲੀ ਦੇ ਵਿਹਾਨ ਅੱਗਰਵਾਲ ਦਾ ਕਹਿਣਾ ਹੈ ਕਿ ਅਸੀਂ ਇਸ ਦੇਸ਼ ਦਾ ਭਵਿੱਖ ਹਾਂ। ਵਿਹਾਨ ਅੱਗਰਵਾਲ ਨੇ ਕਿਹਾ ਕਿ ਸਾਡੇ ਸਕੂਲ ਜਾਣ ਦਾ ਕੋਈ ਫਾਇਦਾ ਨਹੀਂ ਜੇ ਸਾਨੂੰ ਜਿਆਉਂਣ ਲਾਇਕ ਭਵਿੱਖ ਹੀ ਨਾ ਮਿਲੇ। ਇਸ ਰੋਸ ਪ੍ਰਦਰਸ਼ਨ ਦਾ ਆਯੋਜਨ ਕਰਨ ਵਾਲਿਆਂ ਦਾ ਅਨੁਮਾਨ ਹੈ ਕਿ ਕਰੀਬ 10 ਲੱਖ ਲੋਕਾਂ ਨੇ ਇਸ ‘ਚ ਹਿੱਸਾ ਲਿਆ। ਇਕੱਲੇ ਆਸਟ੍ਰੇਲੀਆ ‘ਚ ਹੀ 3,00,000 ਲੱਖ ਤੋਂ ਜ਼ਿਆਦਾ ਬੱਚਿਆਂ, ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੇ ਰੈਲੀਆਂ ‘ਚ ਹਿੱਸਾ ਲਿਆ।

ਜ਼ਰੂਰ ਪੜ੍ਹੋ: ਅਮਰੀਕਾ ਦੇ ਸੂਬੇ ਯੂਟਾ ਵਿੱਚ ਹੋਏ ਬੱਸ ਹਾਦਸੇ ਵਿੱਚ 4 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ

ਇਸ ਤੋਂ ਇਲਾਵਾ ਸਲੋਵਾਕੀਆ ਵਿੱਚ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ 5 ਸਾਲ ਦੇ ਥੀਓ ਦਾ ਆਖਣਾ ਹੈ ਕਿ ਮੈਂ ਤੁਹਾਨੂੰ ਆਖਣਾ ਚਾਹੁੰਦਾ ਹੈ ਕਿ ਤੁਸੀਂ ਦਰੱਖਤਾਂ ਨੂੰ ਨਾ ਵੱਢੋ, ਕੂੜਾ ਘੱਟ ਕੱਢੋ ਅਤੇ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਦਾ ਇਸਤੇਮਾਲ ਘੱਟ ਕਰੋ। ਸਵੀਡਨ ਦੀ 16 ਸਾਲਾ ਸਕੂਲੀ ਵਿਦਿਆਰਥਣ ਥੁਨਬਰਗ ਨੇ ਨੇਤਾਵਾਂ ‘ਤੇ ਦੋਸ਼ ਲਗਾਇਆ ਕਿ ਉਹ ਨੁਕਸਾਨਦੇਹ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਚੰਗੀ ਕੋਸ਼ਿਸ਼ ਨਹੀਂ ਕਰ ਰਹੇ।

 schoolchildren-take-to-the-streets-the-world-on-climate-change