ਪੰਜਾਬੀ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਨਵੀਂ ਫਿਲਮ ਦਾ ਐਲਾਨ

satinder-sartaj-new-movie-ikko-mikk
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਸਤਿੰਦਰ ਸਰਤਾਜ ਕਿਸੇ ਵੀ ਜਾਣ ਪਹਿਚਾਣ ਦੇ ਮਹੁਤਾਜ ਨਹੀਂ ਹਨ। ਹਰ ਇੱਕ ਮੰਚ ਤੇ ਸਤਿੰਦਰ ਸਰਤਾਜ ਦਾ ਨਾਮ ਬੜੇ ਹੀ ਆਦਰ ਸਤਿਕਾਰ ਨਾਲ ਲਿਆ ਜਾਂਦਾ ਹੈ। ਪੰਜਾਬੀ ਇੰਡਸਟਰੀ ਨੂੰ ਸਤਿੰਦਰ ਸਰਤਾਜ ਨੇ ਹਿੱਟ ਤੋਂ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸੇਅਰ ਕੀਤੀ ਹੈ। ਜਿਸ ਨੂੰ ਉਹਨਾਂ ਦੇ ਪ੍ਰਸੰਸਕਾਂ ਦੇ ਦੁਆਰਾ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

ਸਤਿੰਦਰ ਸਰਤਾਜ ਨੇ ਆਪਣੀ ਨਵੀਂ ਫਿਲਮ ‘ਇੱਕੋ-ਮਿੱਕੇ’ ਦਾ ਐਲਾਨ ਕੀਤਾ ਹੈ। ਜਿਸ ਦੀ ਪਹਿਲੀ ਝਲਕ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸੇਅਰ ਕੀਤਾ ਹੈ। ਇਸ ਫਿਲਮ ਦੇ ਵਿੱਚ ਸਤਿੰਦਰ ਸਰਤਾਜ ਦੇ ਨਾਲ ਅਦਾਕਾਰ ਅਦਿਤੀ ਸ਼ਰਮਾ ਫੀਮੇਲ ਲੀਡ ‘ਚ ਨਜ਼ਰ ਆਵੇਗੀ। ਸਤਿੰਦਰ ਸਰਤਾਜ ਦੀ ਨਵੀ ਫਿਲਮ 13 ਮਾਰਚ 2020 ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਨੂੰ ਪੰਕਜ ਵਰਮਾ ਨੇ ਨਿਰਦੇਸ਼ਕ ਕੀਤਾ ਹੈ।

ਜ਼ਰੂਰ ਪੜ੍ਹੋ: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਰਚਿਆ ਇਤਿਹਾਸ

ਸਤਿੰਦਰ ਸਰਤਾਜ ਨੇ ਵੀ ਫਿਲਮ ‘ਚ ਮੁਹੱਬਤੀ ਜ਼ਿੰਦਗੀ ਦੇ ਸੰਦੇਸ਼ ਦਿੱਤੇ ਹਨ। ਪੰਜਾਬੀ ਫੀਚਰ ਫਿਲਮਸ ਦੀ ਪੇਸ਼ਕੇਸ਼ ਇਹ ਫਿਲਮ ਸਤਿੰਦਰ ਸਰਤਾਜ ਦੀ ਦੂਜੀ ਪੰਜਾਬੀ ਫਿਲਮ ਹੋਣ ਵਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਤੋਂ ਪਹਿਲਾ ਸਤਿੰਦਰ ਸਰਤਾਜ ਆਪਣੀ ਡੈਬਿਊ ਫਿਲਮ ‘ਦਿ ਬਲੈਕ ਪ੍ਰਿੰਸ’ ਰਾਹੀਂ ਦੁਨੀਆ ਭਰ ‘ਚ ਕਾਫੀ ਚਰਚਾ ਖੱਟ ਚੁੱਕੇ ਹਨ। ਹੁਣ ਰੋਮੈਂਟਿਕ ਡਰਾਮਾ ਨਾਲ ਲੰਬੇ ਸਮੇਂ ਬਾਅਦ ਸਤਿੰਦਰ ਸਰਤਾਜ ਸਿਲਵਰ ਸਕ੍ਰੀਨ ‘ਤੇ ਵਾਪਸੀ ਕਰਨ ਜਾ ਰਹੇ ਹਨ।