ਪ੍ਰੀਤ ਇੰਦਰਪਾਲ ਸਿੰਘ ਮਿੰਟੂ ਦਾ ਪਿੰਡ ਹੋਵੇਗਾ ਪਲਾਸਟਿਕ ਮੁਕਤ

 

sarpanch-preet-inderpal-singh-mitnu-moga

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਂਧੀ ਜੈਯੰਤੀ ਦੇ ਮੌਖੇ ਪਲਾਸਟਿਕ ਮੁਕਤ ਭਾਰਤ ਮੁਹਿੰਮ ਸ਼ੁਰੂ ਕੀਤੀ ਸੀ। ਅੱਜ ਉਸ ਮੁਹਿੰਮ ਦੀ ਪੰਜਾਬ ਦੇ ਮੋਗੇ ਜ਼ਿਲ੍ਹੇ ਦੇ ਪਿੰਡ ਰਣਸੀਂਹ ਕਲਾਂ ਦੇ ਵਿੱਚ ਪਾਲਣਾ ਕੀਤੀ ਜਾ ਰਹੀ ਹੈ। ਜੀ ਹਾਂ ਪਿੰਡ ਰਣਸੀਂਹ ਕਲਾਂ ਦੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਆਪਣੇ ਪਿੰਡ ਨੂੰ ਪਲਾਸਟਿਕ ਮੁਕਤ ਕਰਨ ਦੇ ਲਈ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਹੈ। ਪਿੰਡ ਦੇ ਲੋਕ ਵੀ ਉਸ ਦੇ ਨਾਲ ਇਸ ਮੁਹਿੰਮ ਨੇ ਨਾਲ ਚੱਲ ਰਹੇ ਹਨ।

ਜ਼ਰੂਰ ਪੜ੍ਹੋ: ਫਿਲਮ ‘ਡਾਕਾ’ ਦੀ ਸਟਾਰ ਕਾਸਟ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ

ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਕਿਹਾ ਕਿ ਆਪਣੇ ਘਰ ਤੋਂ ਪਲਾਸਟਿਕ ਲਿਆਓ ਅਤੇ ਉਸਦੇ ਬਦਲੇ ਆਪਣੇ ਘਰ ਖੰਡ ਲੈ ਜਾਉ। ਇਸ ਤੋਂ ਇਲਾਵਾ ਪਿੰਡ ਦੇ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਪਰਾਲੀ ਨਾ ਸਾੜਨ ਲਈ ਆਪਣੇ ਪਿੰਡ ਦੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਖੇਤੀਬਾੜੀ ਦੇ ਸੰਦ ਵੰਡੇ ਗਏ। ਪੰਚਾਇਤ ਮੈਂਬਰਾਂ ਨੇ ਪਿੰਡ ਵਾਲਿਆਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੀ ਵਰਤੋਂ ਨਾ ਕਰਨ ਅਤੇ ਪਲਾਸਟਿਕ ਦੀ ਜਗ੍ਹਾ ਆਪਣੇ ਘਰ ਭਾਂਡਿਆਂ ‘ਚ ਸਮਾਨ ਰੱਖਣ। ਜਦੋਂ ਬਾਜ਼ਾਰ ਵਿੱਚੋਂ ਕੋਈ ਵੀ ਸਮਾਨ ਖਰੀਦਣ ਜਾਂਦੇ ਹੋ ਤੇ ਨਾਲ ਆਪਣੇ ਥੈਲਾ ਜ਼ਰੂਰ ਲੈ ਕੇ ਜਾਓ ਤਾਂ ਜੋ ਪਲਾਸਟਿਕ ਲੈਣ ਤੋਂ ਪਰਹੇਜ਼ ਕੀਤਾ ਜਾ ਸਕੇ।