ਸੰਜੀਵਨੀ ਹਸਪਤਾਲ ਦੀ ਦਿੱਤੀ ਗ਼ਲਤ ਰਿਪੋਰਟ ਨਾਲ ਔਰਤ ਦੀ ਮੌਤ ਹੋਣ ‘ਤੇ ਵਿਧਾਨ ਸਭਾ ‘ਚ ਗੂੰਜਿਆ ਮੁੱਦਾ

sanjeevani hospital

ਦੇਸ਼ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਵੱਡਾ ਮੁੱਦਾ ਸਾਹਮਣੇ ਆਉਂਦਾ ਰਹਿੰਦਾ ਹੈ। ਇਕ ਅਜਿਹਾ ਮੁੱਦਾ ਹਿਮਾਚਲ ਪ੍ਰਦੇਸ਼ ਦੇ ਰੋਹੜੂ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿੱਥੇ ਰੋਹੜੂ ਦੀ 22 ਸਾਲਾਂ ਦੀ ਮੁਟਿਆਰ ਨੂੰ ਸੰਜੀਵਨੀ ਹਸਪਤਾਲ ਨੇ ਗ਼ਲਤੀ ਨਾਲ ਹੀ ਏਡਜ਼ ਦੀ ਮਰੀਜ਼ ਐਲਾਨ ਦਿੱਤਾ, ਜਿਸ ਕਾਰਨ ਉਸ ਨੂੰ ਇੰਨਾ ਸਦਮਾ ਲੱਗਾ ਕਿ ਉਹ ਕੋਮਾ ਵਿੱਚ ਹੀ ਚਲੀ ਗਈ।

ਇਸ ਮਾਮਲੇ ਨੂੰ ਹਿਮਾਚਲ ਪ੍ਰਦੇਸ਼ ਦੇ ਕਾਂਗਰਸੀ ਵਿਧਾਇਕ ਮੋਹਨ ਬਰਾਗਟਾ ਨੇ ਵਿਧਾਨ ਸਭਾ ਵਿੱਚ ਚੁੱਕਿਆ। ਉਹਨਾਂ ਨੇ ਵਿਧਾਨ ਸਭਾ ਵਿੱਚ ਕਿਹਾ ਕਿ ਰੋਹੜੂ ਦੀ 22 ਸਾਲਾਂ ਦੀ ਮੁਟਿਆਰ ਨੂੰ ਸੰਜੀਵਨੀ ਹਸਪਤਾਲ ਨੇ ਗ਼ਲਤੀ ਨਾਲ ਉਸ ਨੂੰ ਐਚਆਈਵੀ ਪੌਜ਼ੀਟਿਵ ਦਰਸਾ ਦਿੱਤਾ ਸੀ। ਇਸ ਸਦਮੇ ਨਾਲ ਉਹ ਕੋਮਾ ਵਿੱਚ ਚਲੀ ਗਈ ਤੇ ਆਈਜੀਐਮਸੀ ਵਿੱਚ ਉਸ ਦੀ ਮੌਤ ਹੋ ਗਈ।

ਜਰੂਰ ਪੜ੍ਹੋ: ਹੁਸ਼ਿਆਰਪੁਰ, ਤਲਵਾੜਾ, ਦਸੂਹਾ, ਮੁਕੇਰੀਆਂ ਤੇ ਮੰਡਰਾ ਰਿਹੈ ਹੜ੍ਹ ਦਾ ਖਤਰਾ

ਕਾਂਗਰਸੀ ਵਿਧਾਇਕ ਮੋਹਨ ਬਰਾਗਟਾ ਨੇ ਕਿਹਾ ਕਿ ਸਰਕਾਰ ਉਸ ਕੁੜੀ ਦੇ ਪਰਿਵਾਰ ਨੂੰ ਮੁਆਵਜ਼ਾ ਦੇਵੇ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਨਾਲ ਸੰਜੀਵਨੀ ਹਸਪਤਾਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਸਿਹਤ ਸੇਵਾਵਾਂ ਦੇ ਨਿਰਦੇਸ਼ਕ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੰਦਿਆਂ 15 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਕਹਿਣਾ ਹੈ ਕਿ ਰਿਪੋਰਟ ਆਉਣ ਦੇ ਬਾਅਦ ਤੁਰੰਤ ਕਾਰਵਾਈ ਕੀਤੀ ਜਾਵੇਗੀ।