Ludhiana News: ਲਾਪਰਵਾਹੀ ਵਰਤਣ ਦੇ ਕਾਰਨ ਟਰਾਲੇ ਨੇ ਮੋਟਰਸਾਈਕਲ ਸਵਾਰ ਨੂੰ ਕੁਚਲਿਆ

road-accident-in-ludhiana

ਤੇਜ਼ ਰਫਤਾਰ ਨਾਲ ਆਉਂਦੇ ਹੋਏ ਟਰਾਲੇ ਨੇ ਬੇਕਾਬੂ ਹੋ ਕੇ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਟਾਇਰ ਦੇ ਹੇਠਾਂ ਆਉਣ ਦੇ ਕਾਰਨ ਕੁਚਲਿਆ ਗਿਆ। ਜਾਣਕਾਰੀ ਅਨੁਸਾਰ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਬਿਕਰਮਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਬੰਸੀ ਜਵਾਲਾ ਸਿੰਘ ਨਗਰ ਨੇ ਦੱਸਿਆ ਕਿ ਉਸ ਦਾ ਪਿਤਾ ਬਲਵਿੰਦਰ ਸਿੰਘ ਜੋ ਆਪਣੇ ਦੋਸਤ ਅਵਤਾਰ ਸਿੰਘ ਨਾਲ 10 ਦਸੰਬਰ ਨੂੰ ਰਾਤ 10:30 ਵਜੇ ਮੋਟਰਸਾਈਕਲ ‘ਤੇ ਬਾਇਲਰ ਫਿਟਿੰਗ ਦਾ ਕੰਮ ਕਰਦਾ ਸੀ। ਪੁਲ ਤੋਂ ਸ਼ੇਰਪੁਰ ਵੱਲ ਜਾ ਰਿਹਾ ਸੀ।

ਇਹ ਵੀ ਪੜ੍ਹੋ: Punjab News: 2.5 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਲੁਧਿਆਣਾ ਪੁਲਿਸ ਨੇ ਕੀਤੇ ਕਾਬੂ

ਯਾਰਡ ਚੌਕ ਨੇੜੇ ਤੇਜ਼ ਰਫਤਾਰ ਨਾਲ ਪਿੱਛੇ ਆ ਰਹੇ ਟਰੱਕ ਟਰੋਲਾ ਪੀ.ਬੀ .05 ਏ.ਬੀ .2683 ਦੇ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਮੋਟਰਸਾਈਕਲ ਦੀ ਟੱਕਰ ਹੋ ਗਈ ਅਤੇ ਮੇਰੇ ਪਿਤਾ ਬਲਵਿੰਦਰ ਸਿੰਘ ਦੇ ਸਿਰ ਉੱਪਰ ਦੀ ਟਾਇਰ ਲੰਘ ਗਿਆ ਅਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਪਿੱਛੇ ਬੈਠੇ ਅਵਤਾਰ ਸਿੰਘ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ।

Ludhiana News Headline ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebookਤੇ LIKE ਅਤੇ Youtube ਤੇ SUBSCRIBE ਕਰੋ