ਜਲੰਧਰ ਦੇ ਵਿੱਚ ਵਾਪਰੇ ਸੜਕ ਹਾਦਸੇ ਦੇ ਵਿੱਚ ਆਟੋ ਚਾਲਕ ਸਮੇਤ ਸਵਾਰੀ ਦੀ ਮੌਤ

road accident in jalandhar

ਜਲੰਧਰ ਦੇ ਬੱਸ ਸਟੈਂਡ ਤੇ ਉਸ ਸਮੇ ਸਹਿਮ ਦਾ ਮਾਹੌਲ ਬਣ ਗਿਆ ਜਦੋ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਆਟੋ ਚਾਲਕ ਸਮੇਤ ਇੱਕ ਸਵਾਰੀ ਦੀ ਮੌਤ ਹੋ ਗਈ। ਇਹ ਸੜਕ ਹਾਦਸਾ ਅੱਜ ਸਵੇਰੇ ਜਲੰਧਰ ਦੇ ਬੱਸ ਸਟੈਂਡ ਦੇ ਨੇੜ੍ਹੇ ਹੀ ਵਾਪਰਿਆ ਹੈ। ਮਿਰਤਕ ਆਟੋ ਚਾਲਕ ਚੁਗਿੱਟੀ ਦੇ ਨੇੜੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਆਟੋ ਚਾਲਕ ਸਵੇਰ ਦੇ ਸਮੇਂ ਬੱਸਾਂ ਲਈ ਬਣੇ ਫਲਾਈਓਵਰ ‘ਤੇ ਜਦੋਂ ਉਹ ਆਪਣੇ ਆਟੋ ਨੂੰ ਉਤਾਰ ਰਿਹਾ ਸੀ ਤਾਂ ਪਿੱਛਿਓਂ ਆ ਰਹੇ ਬੇਕਾਬੂ ਟਿੱਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਜ਼ਰੂਰ ਪੜ੍ਹੋ: ਪੰਜਾਬ ਦੇ 22 ਜ਼ਿਲਿਆਂ ਵਿੱਚੋਂ ਪਰਾਲੀ ਨਾ ਸਾੜਨ ਤੇ ਪਠਾਨਕੋਟ ਪਹਿਲੇ ਨੰਬਰ ਤੇ

ਦੱਸਿਆ ਜਾ ਰਿਹਾ ਹੈ ਕਿ ਟੱਕਰ ਹੋਣ ਤੋਂ ਬਾਅਦ ਆਟੋ ਚਾਲਕ ਤੋਂ ਆਪਣਾ ਆਟੋ ਸੰਭਾਲਿਆ ਨਹੀਂ ਗਿਆ ਅਤੇ ਟਿੱਪਰ ਨੇ ਆਟੋ ਚਾਲਕ ਅਤੇ ਆਟੋ ‘ਚ ਬੈਠੀ ਸਵਾਰੀ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ। ਘਟਨਾ ਤੋਂ ਬਾਅਦ ਪੀ. ਸੀ. ਆਰ. ਨੇ ਆ ਕੇ ਜ਼ਖਮੀਆਂ ਨੂੰ ਆਟੋ ‘ਚੋਂ ਬਾਹਰ ਕੱਢਿਆ ਪਰ ਦੋਹਾਂ ਦੀ ਮੌਤ ਹੋ ਚੁੱਕੀ ਸੀ। ਮੌਕੇ ਤੇ ਮੌਜੂਦ ਲੋਕਾਂ ਤੋਂ ਪੁੱਛ ਗਿੱਛ ਕਰਕੇ ਜਲੰਧਰ ਪੁਲਿਸ ਅੱਗੇ ਦੀ ਕਾਰਵਾਈ ਕਰ ਰਹੀ ਹੈ।