ਬਲਾਤਕਾਰ ! ਬਲਾਤਕਾਰ ! ਨਾ ਬੱਚੀ ਬਖਸ਼ੀ, ਨਾ 70 ਸਾਲਾ ਬਜ਼ੁਰਗ ਮਹਿਲਾ, ਆਜ਼ਾਦ ਦੇਸ਼ ‘ਚ ਸੁਰੱਖਿਅਤ ਕੌਣ ?

Who is safe in this democratic country?

ਸੂਬੇ ਭਰ ਵਿਚ ਆਏ ਦਿਨ ਮਹਿਲਾਵਾਂ ਨਾਲ ਜੁੜੀਆਂ ਮੰਦਭਾਗੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਥੇ ਵਧੇਰੇ ‘ਤੌਰ ਤੇ ਜਿਨਸੀ ਸੋਸ਼ਣ ਦੇ ਮਾਮਲੇ ਵਧੇਰੇ ਹਨ। ਬੀਤੇ ਕੁਝ ਦਿਨਾਂ ਤੋਂ ਬੱਚੀਆਂ ਨਾਲ ਘਿਨਾਉਣੀਆਂ ਕਰਤੂਤਾਂ ਤਾਂ ਸਾਹਮਣੇ ਆ ਹੀ ਰਹੀਆਂ ਹਨ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਅੱਜ ਲੁਧਿਆਣਾ ਦੇ ਥਾਨਾਂ ਡਿਵੀਜਨ 6 ਦੇ ਇਲਾਕੇ ‘ਚ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਮੁੜ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ।

ਇਹ ਮਾਮਲਾ ਮਹਿਲਾ ਦਿਵਸ ਦੇ ਮੌਕੇ ਸਾਹਮਣੇ ਆਇਆ ਹੈ ਜਿਥੇ ਇਹ ਵੀ ਸਾਬਿਤ ਹੋ ਗਿਆ ਹੈ ਕਿ ਮਹਿਲਾ ਦਿਵਸ ਮਨਾਉਣ ਵਾਲਾ ਦੇਸ਼ ਮਹਿਲਾਵਾਂ ਅਤੇ ਬੱਚੀਆਂ ਲਈ ਕਿੰਨਾ ਕੁ ਸੁਰਖਿਅਤ ਹੈ।

ਜਾਣਕਾਰੀ ਮੁਤਾਬਿਕ ਆਰੋਪੀ ਨੌਜਵਾਨ ਪੀੜਤ ਕੁੜੀ ਨੂੰ ਘਰ ਆ ਕੇ ਟਿਊਸ਼ਨ ਪੜ੍ਹਾਂਦਾ ਸੀ ਜਿਸ ਨੂੰ ਮਾਪਿਆਂ ਨੇ ਗ਼ਲਤ ਹਰਕਤ ਦੇਖ ਕੇ ਘਰਦਿਆਂ ਨੇ ਟਿਊਸ਼ਨ ਤੋ ਹਟਾ ਦਿੱਤਾ, ਪਰ ਸੋਮਵਾਰ ਰਾਤ ਕੁੜੀ ਨੂੰ ਕਿਤਾਬ ਦੇਣ ਦੇ ਬਹਾਨੇ ਬੁਲਾ ਕੇ ਦੋਸਤ ਨਾਲ ਕੀਤਾ ਅਗਵਾ ਕਰਲਿਆ ਅਤੇ ਸਾਰੀ ਰਾਤ ਨਾਲ ਰੱਖ ਕੀਤਾ ਰੇਪ, ਪੁਲਿਸ ਸ਼ਿਕਾਇਤ ਹੋਣ ਤੋਂ ਬਾਦ ਮੰਗਲਵਾਰ ਦੋਪਹਰ ਨੂੰ ਘਰ ਦੇ ਕੋਲ ਛੱਡ ਕੇ ਹੋਏ ਫਰਾਰ ਗਿਆ।

ਉਥੇ ਹੀ ਜਦ ਮਾਮਲਾ ਪੁਲਿਸ ਦੇ ਧਿਆਨ ਵਿਚ ਆਇਆ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਕਰਨ ਦੀ ਗੱਲ ਤਾਂ ਆਖੀ ਗਈ ਪਰ ਕਾਰਵਾਈ ਢਿਲੀ ਹੀ ਰਹੀ ਜਿਸ ਦੇ ਵਿਰੁੱਧ ਪਰਿਵਾਰ ਅਤੇ ਇਲਾਕਾ ਵਾਸੀਆਂ ਵੱਲੋਂ ਰੋਸ ਵੀ ਜਤਾਇਆ ਗਿਆ। ਫਿਲਹਾਲ ਆਰੋਪੀ ਪੁਲਿਸ ਦੀ ਪਕੜ ਤੋਂ ਬਾਹਰ ਹਨ ਜਿੰਨਾ ਦੀ ਗਿਰਫਤਾਰੀ ਲਈ ਕਾਰਵਾਈ ਅਰੰਭੀ ਜਾ ਰਹੀ ਹੈ।

ਜਿਥੇ ਬੱਚੀਆਂ ਨਾਲ ਘਿਨੌਣੇ ਪਨ ਦੀ ਹੱਦ ਹੋ ਰਹੀ ਹੈ ਉਥੇ ਹੀ ਅੱਜ ਸਬ -ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਰਾਈਆ ਵਿਖੇ ਅਜਿਹੀ ਮਨਭਾਗੀ ਘਟਨਾ ਮੁੜ ਤੋਂ ਸਾਹਮਣੇ ਆਈ ਹੈ ਜਿਥੇ ਆਪਣੀ ਰਿਸ਼ਤੇਦਾਰੀ ਵਿੱਚ ਆਈ ਇੱਕ 72 ਸਾਲਾ ਬਜ਼ੁਰਗ ਮਹਿਲਾ ਨਾਲ ਜਬਰ-ਜ਼ਿਨਾਹ ਦੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਨਾਨੀ ਤੇ ਦਾਦੀ ਦੀ ਉਮਰ ਦੀ ਮਹਿਲਾ ਨਾਲ ਵਾਪਰੀ ਇਸ ਘਟਨਾ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਿਕ ਮਹਿਲਾ ਪਿੰਡ ਰਾਈਆ ਵਿਖੇ ਆਪਣੇ ਪੇਕੇ ਪਿੰਡ ਕਿਸੇ ਭੋਗ ਸਮਾਗਮ ਤੇ ਆਈ ਸੀ, ਜਿਸ ਦੀ ਲੱਤ ਵਿੱਚ ਰਾੜ ਪਈ ਹੋਣ ਕਰਕੇ ਉਹ ਘਰ ਵਿੱਚ ਹੀ ਰਹਿ ਗਈ ਜਦੋਕਿ ਬਾਕੀ ਸਾਰੇ ਰਿਸ਼ਤੇਦਾਰ ਗੁਰਦੁਆਰਾ ਭੋਗ ਤੇ ਚਲੇ ਗਏ। ਘਰ ਵਿੱਚ ਇੱਕਲੀ ਜਨਾਨੀ ਹੋਣ ਦਾ ਫਾਇਦਾ ਚੁੱਕਦੇ ਹੋਏ ਪੀੜਤਾ ਦੀ ਦੂਰ ਦੇ ਰਿਸ਼ਤੇਦਾਰ ਨੇ ਘਰ ਦੇ ਕਮਰੇ ਵਿੱਚ ਲਿਜਾ ਕੇ ਜਬਰ-ਜ਼ਿਨਾਹ ਕੀਤਾ। ਜਦੋਂ ਪੀੜਤਾ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਸੰਗਲਾਂ ਨਾਲ ਕੁੱਟਮਾਰ ਕੀਤੀ ਤੇ ਉਸ ਨੂੰ ਵਿਹੜੇ ’ਚ ਘੜੀਸ ਕੇ ਭੱਜ ਗਿਆ। ਪੁਲਿਸ ਨੇ ਪੀੜਤਾ ਦੇ ਬਿਆਨ ਤੇ ਕਥਿਤ ਦੋਸ਼ੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ