ਰਣਜੀਤ ਬਾਵਾ ਦਾ ‘ਖੰਡਾ’ ਗੀਤ ਹੋਇਆ ਲੀਕ, ਸੋਸ਼ਲ ਮੀਡਿਆ ਤੇ ਕੱਢੀ ਭੜ੍ਹਾਸ

ranjit-bawa-khanda-song-leaked

ਰਣਜੀਤ ਬਾਵਾ ਕਿਸੇ ਵੀ ਜਾਣ ਪਹਿਚਾਣ ਦੇ ਮਹੁਤਾਜ ਨਹੀਂ। ਆਪਣੀ ਸਾਫ ਸੁਥਰੀ ਗਾਇਕੀ ਅਤੇ ਅਦਾਕਾਰੀ ਦੇ ਸਦਕਾ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰਨ ਵਾਲੇ ਰਣਜੀਤ ਬਾਵਾ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਰਹਿੰਦੇ ਹਨ। ਹਾਲ ਹੀ ਵਿੱਚ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣਾ ਗੁੱਸਾ ਜਾਹਿਰ ਕੀਤਾ ਹੈ। ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਕਿਸੇ ਨੇ ਉਹਨਾਂ ਦਾ ਗੀਤ ‘ਖੰਡਾ’ ਸੋਸ਼ਲ ਮੀਡੀਆ ‘ਤੇ ਕਿਸੇ ਨੇ ਲੀਕ ਕਰ ਦਿੱਤਾ ਹੈ।

ਜ਼ਰੂਰ ਪੜ੍ਹੋ: ਪ੍ਰੀਤ ਹਰਪਾਲ ਦਾ ਨਵਾਂ ਗੀਤ ਹੋਇਆ ਰਿਲੀਜ਼

ਪੋਸਟ ਸਾਂਝੀ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਕਿ ,‘‘ਖੰਡਾ ਲੀਕਡ, ਇਕ ਸਾਲ ਪਹਿਲਾਂ ਬਣਾਇਆ ਸੀ ਵੀਡੀਓ ਦਾ ਵੀ ਸੋਚ ਰਹੇ ਸੀ ਪਰ ਕਿਸੇ ਨੇ ਅਨਮਿਕਸਡ ਹੀ ਚੱਕਤਾ’’ ਇਸ ਤੋਂ ਅੱਗੇ ਉਹਨਾਂ ਨੇ ਹੈਪੀ ਰਾਏਕੋਟੀ ਅਤੇ ਬਿਗ ਬਰਡ ਦੇ ਨਾਮ ਵੀ ਲਿਖੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਗੀਤ ਦੇ ਬੋਲ ਹੈਪੀ ਰਾਏਕੋਟੀ ਦੇ ਹਨ ਅਤੇ ਸੰਗੀਤ ਬਿਗ ਬਰਡ ਦਾ ਹੈ। ਉਹਨਾਂ ਦੁਆਰਾ ਸਾਂਝੀ ਕੀਤੀ ਇਸ ਪੋਸਟ ਦੇ ਹੇਠ ਉਹਨਾਂ ਦੇ ਫੈਨਜ਼ ਦਾ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸੁ ਗੀਤ ਦੇ ਵਿੱਚ ਰਣਜੀਤ ਬਾਵਾ ਨੇ ਖੰਡੇ ਦੀ ਮਹੱਤਤਾ ਦੇ ਨਾਲ-ਨਾਲ ਅੱਜ ਦੇ ਹਲਾਤਾਂ ‘ਤੇ ਵੀ ਚਾਨਣਾ ਪਾਇਆ ਜਾ ਰਿਹਾ ਹੈ।