ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਇੱਕ ਭਾਰਤੀ ਨੌਜਵਾਨ ਦੀ ਮੌਤ

radaur-youth-dies-in-canada

ਕੈਨੇਡਾ ਵਿੱਚ ਪੜਾਈ ਕਰਨ ਗਏ ਇੱਕ ਭਾਰਤੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਰਤਕ ਦੀ ਪਛਾਣ ਪ੍ਰਮੋਦ ਕੱਕੜ ਦੇ ਪੁੱਤਰ ਅਭਿਸ਼ੇਕ ਕੱਕੜ ਨਿਵਾਸੀ ਰਾਦੌਰ ਵਜੋਂ ਹੋਈ। ਮਿਰਤਕ ਨਾਲ ਇਹ ਹਾਦਸਾ ਉਸ ਵੇਲੇ ਵਰਤਿਆ ਜਦੋਂ ਉਹ ਆਪਣੇ ਦੋਸਤ ਦੇ ਨਾਲ ਆਪਣੀ ਡਿਊਟੀ ਤੋਂ ਘਰ ਵਾਪਿਸ ਪਰਤ ਰਿਹਾ ਸੀ। ਰਾਸਤੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਅਤੇ ਅਭਿਸ਼ੇਕ ਕੱਕੜ ਦੀ ਮੌਕੇ ਤੇ ਹੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਜਦੋਂ ਅਭਿਸ਼ੇਕ ਕੱਕੜ ਉਰਫ ਰਾਜਾ ਆਪਣੇ ਦੋਸਤ ਨਾਲ ਵਾਪਿਸ ਪਰਤ ਰਿਹਾ ਸੀ ਤਾਂ ਉਸ ਸਮੇ ਬਹੁਤ ਤੇਜ ਤੂਫ਼ਾਨ ਅਤੇ ਮੀਹ ਪੈ ਰਿਹਾ ਸੀ ਅਤੇ ਉਹਨਾਂ ਦੀ ਕਾਰ ਨੂੰ ਪਿੱਛੋਂ ਤੋਂ ਆ ਰਹੀ ਕਾਰ ਨੇ ਜ਼ੋਰ ਨਾਲ ਟੱਕਰ ਮਾਰ ਦਿੱਤੀ। ਜਿਸ ਕਾਰਨ ਕਾਰ ਪਲਟ ਗਈ। ਪਲਟਦੇ ਹੀ ਪਲਟਦੇ ਕਾਰ ਖੰਭੇ ਵਿੱਚ ਵੱਜੀ। ਜਿਸ ਕਾਰਨ ਅਭਿਸ਼ੇਕ ਦੀ ਮੌਤ ਮੌਕੇ ਤੇ ਹੀ ਹੋ ਗਈ। ਇਸ ਹਾਦਸੇ ਵਿੱਚ ਹੋਰ ਵੀ ਤਿੰਨ ਵਿਅਕਤੀ ਜ਼ਖਮੀ ਹੋਏ।

ਜ਼ਰੂਰ ਪੜ੍ਹੋ: ਪੰਜਾਬ ਦੇ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਆਈ ਕੇਂਦਰੀ ਟੀਮ

ਅਭਿਸ਼ੇਕ ਦੀ ਮੌਤ ਦੀ ਖ਼ਬਰ ਉਸ ਦੇ ਦੋਸਤਾਂ ਨੇ ਉਸ ਦੇ ਘਰ ਵਾਲਿਆਂ ਨੂੰ ਦਿੱਤੀ। ਪੀੜਤ ਪਰਿਵਾਰ ਵਲੋਂ ਅਭਿਸ਼ੇਕ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅਭਿਸ਼ੇਕ ਪਰਿਵਾਰ ਦਾ ਇਕਲੌਕਾ ਪੁੱਤਰ ਸੀ।