ਫਿਲਮ ‘ਡਾਕਾ’ ਦੀ ਸਟਾਰ ਕਾਸਟ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ

 punjabi-new-movie-daaka

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਗਿੱਪੀ ਗਰੇਵਾਲ 1 ਨਵੰਬਰ ਨੂੰ ਆਪਣੀ ਨਵੀ ਫਿਲਮ ‘ਡਾਕਾ’ ਲੈ ਕੇ ਆ ਰਹੇ ਹਨ। ਹੰਬਲ ਮੋਸ਼ਨ ਪਿਕਚਰਸ , ਗੁਲਸ਼ਨ ਕੁਮਾਰ ਤੇ ਟੀ-ਸੀਰੀਜ਼ ਨਾਲ ਮਿਲ ਕੇ ਇਸ ਫਿਲਮ ‘ਡਾਕਾ’ ਨੂੰ ਲੈ ਕੇ ਆ ਰਹੇ ਹਨ। ਇਸ ਫਿਲਮ ਦੇ ਮੁੱਖ ਅਦਾਕਾਰ ਗਿੱਪੀ ਗਰੇਵਾਲ ਅਤੇ ਅਦਾਕਾਰਾ ਜ਼ਰੀਨ ਖਾਨ ‘ਡਾਕਾ’ ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕਰ ਰਹੇ ਹਨ। ਫਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਗਿੱਪੀ ਗਰੇਵਾਲ ਨੇ ਬਹੁਤ ਹੀ ਦਿਲਚਸਪ ਗੱਲਾਂ ਕੀਤੀਆਂ।

punjabi-new-movie-daaka

ਤੁਹਾਨੂੰ ਦੱਸ ਦੇਈਏ ਕਿ ਅੱਜ ਫਿਲਮ ‘ਡਾਕਾ’ ਦੀ ਸਟਾਰ ਕਾਸਟ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ। ਸਾਰਿਆਂ ਨੇ ਰਲ ਕੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਗਿੱਪੀ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ, ”ਗੁਰੂ ਘਰ ਆਉਣਾ ਮੇਰੇ ਲਈ ਕਾਫੀ ਸੁਖਦ ਹੈ ਅਤੇ ਜਦੋਂ ਵੀ ਮੈਂ ਕੋਈ ਫਿਲਮ ਬਣਾਉਂਦਾ ਹਾਂ ਤਾਂ ਮੈਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜ਼ਰੂਰ ਆਉਂਦਾ ਹਾਂ। ਇਸ ਮੌਕੇ ਉਨ੍ਹਾਂ ਨੇ ਆਪਣੀ ਫਿਲਮ ਨੂੰ ਲੈ ਕੇ ਵੀ ਗੱਲਬਾਤ ਕੀਤੀ। ਇਸ ਤੋਂ ਇਲਾਵਾ ਗਿੱਪੀ ਗਰੇਵਾਲ ਦਾ ਕਹਿਣਾ ਹੈ ਕਿ ਇਸ ਫਿਲਮ ਅੱਜ ਤੋਂ 6 ਸਾਲ ਪਹਿਲਾਂ ਆਈ ‘ਜੱਟ ਜੇਮਸ ਬੌਂਡ’ ਦਾ ਹੀ ਸੀਕਵਲ ਹੈ।

ਜ਼ਰੂਰ ਪੜ੍ਹੋ: NCRB ਦੀ ਰਿਪੋਰਟ ਅਨੁਸਾਰ ਅਪਰਾਧਾਂ ਦੇ ਮਾਮਲੇ ਵਿੱਚ ਦਿੱਲੀ ਪਹਿਲੇ ਸਥਾਨ ਤੇ

ਗਿੱਪੀ ਗਰੇਵਾਲ ਦੀ ਫਿਲਮ ‘ਡਾਕਾ’ ਦੇ ਵਿੱਚ ਕਈ ਕਲਾਕਾਰਾਂ ਦੀ ਤਬਦੀਲੀ ਕੀਤੀ ਗਈ ਹੈ।ਉਹਨਾਂ ਦਾ ਕਹਿਣਾ ਹੈ ਕਿ ਬਲਜੀਤ ਸਿੰਘ ਦਿਓ ਵਲੋਂ ਡਾਇਰੈਕਟ ਕੀਤੀ ਇਸ ਫਿਲਮ ਨੂੰ ਵੱਡੇ ਪੱਧਰ ‘ਤੇ ਫਿਲਮਾਇਆ ਗਿਆ ਹੈ। ਫਿਲਮ ‘ਡਾਕਾ’ ਦੀ ਮੁੱਖ ਅਦਾਕਾਰਾ ਜ਼ਰੀਨ ਖਾਨ ਨੇ ਗੱਲਬਾਤ ਕਰਦਿਆਂ ਕਿਹਾ, ”ਮੈਂ ਬਹੁਤ ਲੱਕੀ ਹਾਂ ਕਿ ਮੇਰੀ ਦੂਜੀ ਫਿਲਮ ਮੁੜ ਤੋਂ ਗਿੱਪੀ ਗਰੇਵਾਲ ਨਾਲ ਆ ਰਹੀ ਹੈ। ਮੈਂ ਪੂਰੀ ਉਮੀਦ ਕਰਦੀ ਹਾਂ ਕਿ ਜਿਸ ਤਰ੍ਹਾਂ ਦਰਸ਼ਕਾਂ ਨੇ ਮੇਰੀ ਪਹਿਲੀ ਪੰਜਾਬੀ ਫਿਲਮ ਨੂੰ ਪਿਆਰ ਦਿੱਤਾ ਸੀ, ਉਸੇ ਤਰ੍ਹਾਂ ਇਸੇ ਫਿਲਮ ਨੂੰ ਪਸੰਦ ਕਰਨਗੇ।”

ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਡਾਕਾ’ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਦੇ ਹਨ, ਜਦੋਂਕਿ ਫਿਲਮ ‘ਡਾਕਾ’ ਦੇ ਡਾਇਲਾਗਸ ਨਰੇਸ਼ ਕਥੂਰੀਆ ਦੁਆਰਾ ਲਿਖੇ ਗਏ ਹਨ। ਇਸ ਫਿਲਮ ਵਿਚ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਤੋਂ ਇਲਾਵਾ ਰਾਣਾ ਰਣਬੀਰ, ਬਨਿੰਦਰ ਬੰਨੀ, ਸ਼ਹਿਨਾਜ਼ ਗਿੱਲ, ਸ਼ਵਿੰਦਰ ਮਾਹਲ, ਹੌਬੀ ਧਾਲੀਵਾਲ ਸਮੇਤ ਕਈ ਹੋਰ ਨਾਮੀ ਕਲਾਕਾਰ ਅਹਿਮ ਭੂਮਿਕਾ ਵਿਚ ਨਜ਼ਰ ਆਉਣਗੇ।