ਅਮਰੀਕਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਨੂੰ ਮਾਰੀ ਗੋਲੀ

punjabi-killed-in-usa

ਅੰਮ੍ਰਿਤਸਰ ਦੇ ਕਸਬਾ ਮੱਤੇਵਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਆਪਣੇ ਪਿਤਾ ਤੇ ਭਰਾ ਕੋਲ ਰਹਿ ਰਹੇ ਨੌਜਵਾਨ ਦਾ ਇੱਕ ਨੀਗਰੋ ਵੱਲੋਂ ਝੜਪ ਦੌਰਾਨ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਅਕਸ਼ਪ੍ਰੀਤ ਸਿੰਘ ਦੇ ਪਰਿਵਾਰ ਮੁਤਾਬਕ 20 ਸਾਲਾ ਉਹ ਆਪਣੇ ਪਿਤਾ ਬਖਸ਼ੀਸ਼ ਸਿੰਘ ਤੇ ਭਰਾ ਲਵਪ੍ਰੀਤ ਸਿੰਘ ਦੇ ਨਾਲ ਰਹਿ ਰਿਹਾ ਸੀ।

ਮਿਲੀ ਜਾਣਕਾਰੀ ਦੇ ਅਨੁਸਾਰ ਉਹ ਪਿਛਲੇ ਤਿੰਨ ਸਾਲ ਤੋਂ ਅਮਰੀਕਾ ਦੇ ਸ਼ਹਿਰ ਮਿਸੀਸਿਪੀ ਵਿੱਚ ਰਹਿ ਰਿਹਾ ਸੀ ਜਿੱਥੇ ਇਨ੍ਹਾਂ ਦੇ ਕਈ ਜਨਰਲ ਸਟੋਰ ਹਨ। ਬੀਤੀ ਸ਼ਾਮ ਅਕਸ਼ਪ੍ਰੀਤ ਨੂੰ ਇੱਕ ਸਟੋਰ ਤੋਂ ਕੰਮ ਕਰਨ ਵਾਲੇ ਲੜਕੇ ਦਾ ਫੋਨ ਆਇਆ ਕਿ ਦੁਕਾਨ ‘ਤੇ ਕੁਝ ਨੀਗਰੋ ਲੁਟੇਰੇ ਸਟੋਰ ‘ਤੇ ਲੁੱਟਮਾਰ ਕਰ ਰਹੇ ਹਨ।

ਜ਼ਰੂਰ ਪੜ੍ਹੋ: ਕਰਤਾਰਪੁਰ ਲਾਂਘੇ ਸਮਾਗਮ ਦੌਰਾਨ ਗੂੰਜੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਅਕਸ਼ਪ੍ਰੀਤ ਸਿੰਘ ਤੁਰੰਤ ਆਪਣੇ ਉਸ ਸਟੋਰ ‘ਤੇ ਪਹੁੰਚਿਆ ਜਿੱਥੇ ਲੁਟੇਰਿਆਂ ਨਾਲ ਉਲਝ ਪਿਆ ਤੇ ਇਸ ਹੱਥੋਂ ਪਾਈ ਦੌਰਾਨ ਅਕਸਪ੍ਰੀਤ ਸਿੰਘ ਕੋਲ ਮੌਜੂਦ ਆਪਣੇ ਪਿਸਤੌਲ ਨੂੰ ਖੋਹ ਕੇ ਉਸ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।