Gurdaspur Rape News: ਗੁਰਦਾਸਪੁਰ ਵਿੱਚ ਖੇਡਣ ਦੇ ਬਹਾਨੇ ਬੁਲਾ ਕੇ ਨੌਜਵਾਨ ਨੇ 4 ਸਾਲਾਂ ਬੱਚੀ ਨਾਲ ਕੀਤਾ ਗਲਤ ਕੰਮ

youth-wrongdoing-with-4-years-girl-in-gurdaspur

Gurdaspur Rape News: ਇਕ ਚਾਰ ਸਾਲਾਂ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਦੇ ਖ਼ਿਲਾਫ਼ ਤਿੱਬੜ ਪੁਲਸ ਨੇ ਕੇਸ ਦਰਜ ਕਰਕੇ ਦੋਸ਼ੀ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਇਕ ਲਗਭਗ 39 ਦਿਨ ਪੁਰਾਣੀ ਘਟਨਾ ਹੈ ਅਤੇ ਇਸ ਮਾਮਲੇ ਦੀ ਸ਼ਿਕਾਇਤ ਵੀ ਪੁਲਸ ਸਟੇਸ਼ਨ ‘ਚ ਸਿੱਧੀ ਨਹੀਂ, ਬਲਕਿ ਉੱਚ ਅਧਿਕਾਰੀਆਂ ਦੇ ਮਧਿਅਮ ਨਾਲ ਮਿਲੀ ਹੈ।

ਇਹ ਵੀ ਪੜ੍ਹੋ: Gurdaspur Crime News: ਗੁਰਦਾਸਪੁਰ ਦੇ ਪਿੰਡ ਬਾਜੇਚੱਕ ਵਿੱਚ ਹਥਿਆਰਬੰਦ ਨੌਜਵਾਨਾਂ ਦਿਨ ਦਿਹਾੜੇ ਕੀਤੀ ਗੁੰਡਾਗਰਦੀ

ਤਿੱਬੜ ਪੁਲਸ ਸਟੇਸ਼ਨ ਇੰਚਾਰਜ਼ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸਾਨੂੰ ਜ਼ਿਲ੍ਹਾ ਪੁਲਸ ਮੁਖੀ ਦਫ਼ਤਰ ਦੇ ਮਧਿਅਮ ਨਾਲ ਸ਼ਿਕਾਇਤ ਮਿਲੀ ਸੀ ਕਿ ਇਕ ਵਿਧਵਾ ਜਨਾਨੀ ਨਿਵਾਸੀ ਸਿਵਲ ਹਸਪਤਾਲ ਗੁਰਦਾਸਪੁਰ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ 2 ਅਗਸਤ 2020 ਨੂੰ ਆਪਣੀ ਮੂੰਹ ਬੋਲੀ ਭੈਣ ਦੇ ਕੋਲ ਪਿੰਡ ਮੁਸਤਫਾਬਾਦ ਗਈ ਹੋਈ ਸੀ। ਉਸ ਦੇ ਨਾਲ ਉਸ ਦੀ 4 ਅਤੇ 14 ਸਾਲ ਦੀ ਕੁੜੀਆਂ ਵੀ ਸਨ। ਪਰ ਉਸ ਦੀ ਮੂੰਹ ਬੋਲੀ ਭੈਣ ਦੇ ਜੇਠ ਦਾ ਲੜਕਾ ਰਮਨਦੀਪ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਮੁਸਤਫਾਬਾਦ ਚਾਰ ਸਾਲਾਂ ਧੀ ਨੂੰ ਖੇਡਣ ਦੇ ਲਈ ਆਪਣੇ ਨਾਲ ਲੈ ਗਿਆ।

ਇਸੇ ਦੌਰਾਨ ਜਦ ਉਸ ਨੂੰ ਧੀ ਦੀਆਂ ਚੀਕਾਂ ਦੀ ਆਵਾਜ਼ ਆਈ ਤਾਂ ਉਸ ਨੇ ਜਾ ਕੇ ਵੇਖਿਆ ਤਾਂ ਦੋਸ਼ੀ ਰਮਨਦੀਪ ਸਿੰਘ ਬੱਚੀ ਦੇ ਨਾਲ ਗਲਤ ਕੰਮ ਕਰ ਰਿਹਾ ਸੀ ਅਤੇ ਉਸ ਨੂੰ ਵੇਖ ਕੇ ਭੱਜਣ ‘ਚ ਸਫ਼ਲ ਹੋ ਗਿਆ।ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰੀ ਪੁਲਸ ਨੂੰ ਨਹੀਂ ਦਿੱਤੀ ਗਈ ਸੀ ਅਤੇ ਇਹ ਲੋਕ ਆਪਸ ‘ਚ ਸਮਝੌਤਾ ਕਰਨ ਦੀ ਕੋਸ਼ਿਸ ‘ਚ ਲੱਗੇ ਰਹੇ। ਜਦ ਸਮਝੌਤਾ ਨਹੀਂ ਹੋਇਆ ਤਾਂ ਪੀੜਤ ਬੱਚੀ ਦੀ ਮਾਂ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜ ਕੇ ਇਨਸਾਫ਼ ਦੀ ਗੁਹਾਰ ਲਗਾਈ। ਉਨ੍ਹਾਂ ਨੇ ਕਿਹਾ ਕਿ ਪੁਲਸ ਨੇ ਤੁਰੰਤ ਕੇਸ ਦਰਜ ਕਰਕੇ ਦੋਸ਼ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਹੈ ਅਤੇ ਜਦ ਸੰਭਵ ਹੋਇਆ ਤਾਂ ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾਵੇਗਾ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ