Hoshiarpur Attack News: ਹੁਸ਼ਿਆਰਪੁਰ ਵਿੱਚ ਵਾਪਰੀ ਵੱਡੀ ਵਾਰਦਾਤ, 15 ਮੁੰਡਿਆਂ ਨੇ ਕੀਤਾ ਪੁਲਿਸ ਵਾਲਿਆਂ ਤੇ ਤਲਵਾਰਾਂ ਨਾਲ ਹਮਲਾ

youth-attack-on-police-party-in-hoshiarpur
Hoshiarpur Attack News: ਕੋਰੋਨਾ ਬੀਮਾਰੀ ਕਾਰਣ ਸਰਕਾਰ ਵੱਲੋਂ ਰਾਤ ਦਾ ਕਰਫਿਊ ਲਾਇਆ ਗਿਆ ਹੈ ਤਾਂਕਿ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਪੁਲਸ ਪਾਰਟੀਆਂ ਸ਼ਾਮ 7 ਵਜੇ ਤੋਂ ਆਪਣੀ ਗਸ਼ਤ ਤੇਜ਼ ਕਰ ਦਿੰਦੀਆਂ ਹਨ ਕਿ ਲੋਕ ਕਰਫਿਊ ਦੀ ਉਲੰਘਣਾ ਨਾ ਕਰ ਸਕਣ। ਪੁਲਸ ਚੌਕੀ ਭੂੰਗਾ ਦੇ ਇੰਚਾਰਜ ਏ.ਐੱਸ.ਆਈ. ਰਾਜਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਅੱਡਾ ਦੁਸੜਕਾ ਵਿਖੇ ਲਾਏ ਨਾਕੇ ਦੌਰਾਨ ਮੌਜੂਦ ਸਨ। ਰਾਤ 10 ਵਜੇ ਦੇ ਕਰੀਬ ਸ਼ਰਾਬ ਠੇਕਾ ਨਜ਼ਦੀਕ 15 ਮੁੰਡੇ ਹੁਲੜਬਾਜ਼ੀ ਕਰ ਰਹੇ ਸਨ। ਪੁਲਸ ਵਲੋਂ ਉਨ੍ਹਾਂ ਨੂੰ ਉਥੋਂ ਚਲੇ ਜਾਣ ਲਈ ਆਖਿਆ ਗਿਆ ਪਰ ਨਸ਼ੇ ਵਿਚ ਧੂਤ ਨੌਜਵਾਨਾਂ ਵੱਲੋ ਪੁਲਸ ਪਾਰਟੀ ‘ਤੇ ਤੇਜ਼ ਹਥਿਆਰਾਂ ਨਾਲ ਵੱਢ ਦਿੱਤਾ ਗਿਆ।

ਇਹ ਵੀ ਪੜ੍ਹੋ: Moga Flag Hosting News: ਬਾਘਾਪੁਰਾਣਾ ਤਹਿਸੀਲ ਕੰਪਲੈਕਸ ‘ਚ ਲਹਿਰਾਇਆ ਖਾਲਿਸਤਾਨੀ ਝੰਡਾ

ਜਿਸ ਨਾਲ ਪੁਲਸ ਚੌਕੀ ਭੂੰਗਾ ਦੇ ਇੰਚਾਰਜ ਰਾਜਵਿੰਦਰ ਸਿੰਘ, ਹੋਮਗਾਰਡ ਜਵਾਨ ਸੁਰਿੰਦਰ ਸਿੰਘ ਅਤੇ ਗੁਰਪਾਲ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਭੂੰਗਾ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਪਾਰਟੀ ਦਾ ਹਾਲਚਾਲ ਪੁੱਛਣ ਲਈ ਜ਼ਿਲੇ ਦੇ ਐੱਸ.ਐੱਸ.ਪੀ. ਨਵਜੋਤ ਸਿੰਘ ਮਾਹਲ, ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ, ਥਾਣਾ ਹਰਿਆਣਾ ਦੇ ਐੱਸ.ਐੱਚ.ਓ. ਹਰਗੁਰਦੇਵ ਸਿੰਘ, ਥਾਣਾ ਗੜ੍ਹਦੀਵਾਲਾ ਐੱਸ.ਐੱਚ.ਓ. ਬਲਵਿੰਦਰਪਾਲ ਅਤੇ ਹੋਰ ਉੱਚ ਅਧਿਕਾਰੀ ਸਰਕਾਰੀ ਹਸਪਤਾਲ ਪਹੁੰਚੇ। ਇਸ ਮੌਕੇ ਡੀ.ਐੱਸ.ਪੀ. ਦਲਜੀਤ ਸਿੰਘ ਨੇ ਕਿਹਾ ਕਿ 4-5 ਮੁਲਜ਼ਮ ਫੜ ਲਏ ਹਨ ਤੇ ਬਾਕੀਆਂ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਨੂੰ ਜਲਦ ਹੀ ਕਾਬੂ ਕਰਕੇ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ