Faridkot Rape News: ਫਰੀਦਕੋਟ ਵਿੱਚ ਇਨਸ਼ਾਨੀਅਤ ਹੋਈ ਸ਼ਰਮਸਾਰ, 2 ਨੌਜਵਾਨਾਂ ਨੇ ਕੀਤੀ ਜ਼ਬਰ-ਜਨਾਹ ਦੀ ਕੋਸਿਸ, ਬਣਾਈ ਅਸ਼ਲੀਲ ਵੀਡੀਓ

young-men-made-a-wrong-video-of-the-girl
Faridkot Rape News: ਥਾਣਾ ਲੰਬੀ ਦੀ ਪੁਲਸ ਨੇ ਇਕ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ਼ ਕਰਨ ਅਤੇ ਉਸਦੀ ਵੀਡੀਓ ਬਣਾਉਣ ਦੇ ਮਾਮਲੇ ‘ਚ ਪਿੰਡ ਦੇ ਹੀ ਦੋ ਮੁੰਡਿਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ 15 ਸਾਲਾ ਕੁੜੀ ਨੇ ਪੁਲਸ ਨੂੰ ਕੀਤੀ ਸ਼ਿਕਾਇਤ ‘ਚ ਕਿਹਾ ਹੈ ਕਿ ਉਹ 1 ਅਗਸਤ ਨੂੰ ਆਪਣੇ ਚਾਚੇ ਦੇ ਘਰ ਜਾ ਰਹੀ ਸੀ ਕਿ ਪਿੰਡ ਮਿਠੜੀ ਬੱਸ ਅੱਡੇ ‘ਤੇ ਦੁਕਾਨ ਕਰਦੇ ਸੁਖਦੀਪ ਸਿੰਘ ਪੁੱਤਰ ਜੀਤ ਸਿੰਘ ਨੇ ਉਸਨੂੰ ਇਸ਼ਾਰੇ ਨਾਲ ਬੁਲਾ ਲਿਆ।

ਇਹ ਵੀ ਪੜ੍ਹੋ: Batala Drug News: ਕੋਲ੍ਡ ਡਰਿੰਕ ਵਿੱਚ ਨਸ਼ੀਲੀ ਚੀਜ਼ ਮਿਲਾ ਕੇ ਕੁੜੀ ਦੀ ਬਣਾਈ ਵੀਡੀਓ, ਰਿਲੇਸ਼ਨ ਬਣਾਉਣ ਦੀ ਦਿੱਤੀ ਧਮਕੀ

ਜਦੋਂ ਉਹ ਗਈ ਤਾਂ ਸ਼ਟਰ ਸੁੱਟ ਕਿ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ ਅਤੇ ਜਦੋਂ ਉਸਨੇ ਖੁਦ ਨੂੰ ਬਚਾ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਕ ਹੋਰ ਲੜਕੇ ਮਨਦੀਪ ਸਿੰਘ ਪੁੱਤਰ ਹਰਦੀਪ ਸਿੰਘ ਨੇ ਉਸਦੀ ਫੋਨ ‘ਤੇ ਵੀਡੀਓ ਬਣਾ ਲਈ। ਇਸ ਸਬੰਧੀ ਲੰਬੀ ਪੁਲਸ ਨੇ ਲੜਕੀ ਦੀ ਸ਼ਿਕਾਇਤ ‘ਤੇ ਸੁਖਦੀਪ ਸਿੰਘ ਅਤੇ ਮਨਦੀਪ ਸਿੰਘ ਵਿਰੁੱਧ ਮੁਕੱਦਮਾਂ ਦਰਜ ਕਰ ਦਿੱਤਾ ਹੈ।

Punjab News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।