ਅੰਮ੍ਰਿਤਸਰ ਦੇ ਏਕਤਾ ਨਗਰ ‘ਚ ਤਿੰਨ ਨੌਜਵਾਨਾਂ ਨੇ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਕੀਤੀ ਹੱਤਿਆ

Young-man-shot-dead-in-Amritsar

ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਗੇਟ ਹਾਕੀਮਾਂ ਅਧੀਨ ਏਕਤਾ ਨਗਰ ‘ਚ ਅੱਧੀ ਰਾਤ ਨੂੰ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕੀਤੇ ਜਾਣ ਦੀ ਖ਼ਬਰ ਮਿਲੀ ਹੈ।

ਮ੍ਰਿਤਕ ਨੌਜਵਾਨ ਵਿਆਹਿਆ ਹੋਇਆ ਸੀ ਤੇ ਉਸ ਦਾ ਸਾਢੇ ਚਾਰ ਸਾਲ ਦਾ ਬੇਟਾ ਹੈ। ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।

ਇਸ ਦੌਰਾਨ ਤਿੰਨ ਲੜਕੇ ਮੋਟਰਸਾਇਕਲ ‘ਤੇ ਆਏ ਤੇ ਉਨ੍ਹਾਂ ‘ਚੋਂ ਦੋ ਨੌਜਵਾਨਾਂ ਨੇ ਸਾਹਿਲ ਨੂੰ ਬਾਹਾਂ ਤੋਂ ਫੜ੍ਹ ਲਿਆ ਤੇ ਤੀਜੇ ਲੜਕੇ ਨੇ ਉਸ ‘ਤੇ ਗੋਲ਼ੀਆਂ ਚਲਾ ਦਿੱਤੀਆਂ। ਤਿੰਨੇ ਮੁੰਡੇ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਫਰਾਰ ਹੋ ਗਏ ਹਨ। ਲੜਕੇ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਪਹੁੰਚਾਇਆ ਗਿਆ ,ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਏ.ਡੀ.ਸੀ. ਪੀ. ਹਰਜੀਤ ਸਿੰਘ ਧਾਲੀਵਾਲ ਪੁਲਿਸ  ਫੋਰਸ ਸਮੇਤ ਮੌਕੇ ‘ਤੇ ਪੁੱਜੇ। ਉਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਭੇਜ ਦਿੱਤਾ ਹੈ। ਪਿਛਲੇ 7 ਦਿਨਾਂ ਦੀ ਇਹ ਦੂਜੀ ਵੱਡੀ ਘਟਨਾ ਹੈ ,ਜਿਸ ਵਿੱਚ ਕਾਤਲ ਖੁੱਲ੍ਹੇਆਮ ਮੋਟਰਸਾਈਕਲ ਤੇ ਆਏ ਅਤੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ ਹਨ।

ਸਾਹਿਲ ਦੇ ਚਾਚੇ ਦਲਜੀਤ ਕੁਮਾਰ ਦਾ ਕਹਿਣਾ ਹੈ ਕਿ ਸਾਹਿਲ ਰਾਤ ਦੇ 9 ਵਜੇ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਗਿਆ ਸੀ। ਉਹ ਗਿਆ ਅਤੇ ਚੌਕ ਵਿਚ ਸਥਿਤ ਇਕ ਚਿਕਨ ਦੀ ਦੁਕਾਨ ਵਿਚ ਬੈਠ ਗਿਆ। ਜਿਥੇ ਤਿੰਨ ਹਮਲਾਵਰ ਆਏ ਅਤੇ ਉਸ ‘ਤੇ 4 ਗੋਲੀਆਂ ਚਲਾਈਆਂ। 2 ਗੋਲੀਆਂ ਸਿੱਧੀ ਸਾਹਿਲ ਨੂੰ ਲੱਗੀਆਂ ਅਤੇ ਉਹ ਉਥੇ ਡਿੱਗ ਪਿਆ।

ਦੱਸਣਯੋਗ ਹੈ ਕਿ ਇਸ ਇਲਾਕੇ ‘ਚ ਪਿਛਲੇ 7 ਦਿਨਾਂ ਦੌਰਾਨ ਇਹ ਦੂਜੀ ਵੱਡੀ ਘਟਨਾ ਹੈ। ਇਸ ਤੋਂ ਪਹਿਲਾਂ 11 ਮਾਰਚ ਦੀ ਰਾਤ ਨੂੰ ਰਣਜੀਤ ਐਵਿਨਿਊ ਨਾਲ ਲੱਗਦੀ ਗਾਂਧੀ ਕਾਲੋਨੀ ‘ਚ ਵੀ ਇਸੇ ਤਰ੍ਹਾਂ 2 ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਕ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਇੱਕ -ਦੋ ਡਾਕਟਰ ਸਥਾਨਕ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਨ ਲਈ ਆਏ ਤਾਂ ਉਸ ਵੇਲੇ ਇੱਕ ਡਾਕਟਰ ਨੂੰ ਗੋਲੀ ਮਾਰ ਦਿੱਤੀ ਗਈ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ