Gurdaspur Canal News: ਗੁਰਦਾਸਪੁਰ ਵਿੱਚ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਹੋਈ ਮੌਤ

young-man-dies-after-drowning-in-canal-in-gurdaspur
Gurdaspur Canal News:ਨਹਿਰ ‘ਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਅਜੇ ਧਾਰਾ 174 ਅਧੀਨ ਕਾਰਵਾਈ ਕਰ ਕੇ ਸਿਹਤ ਵਿਭਾਗ ਦੇ 3 ਡਾਕਟਰਾਂ ‘ਤੇ ਅਧਾਰਿਤ ਬੋਰਡ ਬਣਾ ਕੇ ਪੋਸਟਮਾਰਟਮ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਗੁਰਦਾਸਪੁਰ ‘ਚ ਇਕ ਪ੍ਰਾਈਵੇਟ ਫਰਮ ‘ਤੇ ਅਕਾਊਂਟੈਟ ਦਾ ਕੰਮ ਕਰਦਾ ਸੀ, ਜਿਸ ਦੀ ਪਛਾਣ ਜੋਬਨਪ੍ਰੀਤ ਸਿੰਘ ਪੁੱਤਰ ਨਾਨਕ ਸਿੰਘ ਨਿਵਾਸੀ ਪਿੰਡ ਬਖਤਪੁਰ ਦੇ ਰੂਪ ‘ਚ ਹੋਈ।

ਇਹ ਵੀ ਪੜ੍ਹੋ: Punjab Petrol Pumps News: ਪੰਜਾਬ ਵਿੱਚ ਕੱਲ੍ਹ ਸਾਰਾ ਦਿਨ ਪੈਟਰੋਲ ਪੰਪ ਰਹਿਣਗੇ ਬੰਦ

ਸਿਵਲ ਹਸਪਤਾਲ ਗੁਰਦਾਸਪੁਰ ‘ਚ ਮ੍ਰਿਤਕ ਜੋਬਨਪ੍ਰੀਤ ਦੇ ਤਾਇਆ ਜੋਗਿੰਦਰ ਸਿੰਘ ਨੇ ਕਿਹਾ ਕਿ ਜੋਬਨਪ੍ਰੀਤ ਨੇ 29 ਜੁਲਾਈ ਨੂੰ ਉਸ ਨੂੰ ਮੋਬਾਇਲ ‘ਤੇ ਕਿਹਾ ਸੀ ਕਿ ਉਹ ਆਪਣੇ ਨਾਨਕੇ ਪਿੰਡ ਤਿੱਖਾ ਥੇਹ ਜਾ ਰਿਹਾ ਹੈ। ਜਦਕਿ ਅਗਲੇ ਦਿਨ ਉਸ ਦਾ ਮੋਟਰਸਾਇਕਲ, ਇਕ ਫਾਈਲ ਅਤੇ ਪੱਗੜੀ ਧਾਰੀਵਾਲ ਬਾਈਪਾਸ ‘ਤੇ ਨਹਿਰ ਪੁੱਲ ਤੋਂ ਕੁਝ ਦੂਰੀ ‘ਤੇ ਮਿਲੀ। ਅੱਜ ਜਦ ਲਾਂਸ਼ ਮਿਲੀ ਤਾਂ ਉਸ ਦੇ ਸਿਰ ਅਤੇ ਗਲੇ ‘ਤੇ ਡੁੱਗੇ ਜ਼ਖਮ ਹਨ ਜੋ ਸ਼ੱਕ ਪੈਦਾ ਕਰਦੇ ਹਨ ਕਿ ਉਸ ਦੀ ਹੱਤਿਆ ਕਰ ਕੇ ਲਾਸ਼ ਨਹਿਰ ‘ਚ ਸੁੱਟੀ ਗਈ ਹੈ।

ਪੁਲਸ ਨੂੰ ਇਸ ਸੰਬੰਧੀ ਗੰਭੀਰਤਾ ਨਾਲ ਜਾਂਚ ਕਰਨੀ ਹੋਵੇਗੀ। ਧਾਰੀਵਾਲ ਪੁਲਸ ਸਟੇਸ਼ਨ ਇੰਚਾਰਜ ਮਨਜੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਅਜੇ ਧਾਰਾ 174 ਅਧੀਨ ਕਾਰਵਾਈ ਮ੍ਰਿਤਕ ਜੋਬਨਪ੍ਰੀਤ ਸਿੰਘ ਦੇ ਤਾਏ ਜੋਗਿੰਦਰ ਸਿੰਘ ਦੇ ਬਿਆਨ ਦੇ ਆਧਾਰ ‘ਤੇ ਕੀਤੀ ਹੈ। ਪੁਲਸ ਨੇ ਸਿਹਤ ਵਿਭਾਗ ਤੋਂ ਜੋਬਨਪ੍ਰੀਤ ਸਿੰਘ ਦਾ ਪੋਸਟਮਾਰਟਮ ਕਰਨ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਕਰਨ ਦੀ ਅਪੀਲ ਕੀਤੀ ਸੀ ਜੋ ਕਬੂਲ ਹੋ ਗਈ ਹੈ। ਪੋਸਟਮਾਰਟਮ ਰਿਪੋਰਟ |ਚ ਜੇਕਰ ਕੁਝ ਗਲਤ ਪਾਇਆ ਗਿਆ ਤਾਂ ਉਸ ਅਨੁਸਾਰ ਕਾਰਵਾਈ ਹੋਵੇਗੀ।

Punjab News in Punjabi ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।