ਕਿਊ ਨਹੀਂ ਮਿਲੀ ਹਲੇ ਤਕ ਜਸਪਾਲ ਦੀ ਲਾਸ਼, ਦੇਖੋ ਪੁਲਿਸ ਦਾ ਕਿ ਕਹਿਣਾ

Jaspal Dil Laash

ਫਰੀਦਕੋਟ: ਕੁਝ ਦਿਨ ਪਹਿਲਾਂ ਪੁਲਿਸ ਹਿਰਾਸਤ ਮਰੇ ਜਸਪਾਲ ਸਿੰਘ ਦੀ ਦੀ ਲਾਸ਼ ਅਜੇ ਤਕ ਨਹੀਂ ਮਿਲੀ। ਇਸ ਮਾਮਲੇ ‘ਚ ਬੀਤੇ ਦਿਨ ਪੁਲਿਸ ਨੂੰ ਇੱਕ ਲਾਸ਼ ਮਿਲੀ ਸੀ ਪਰ ਸ਼ਨਾਖ਼ਤ ਤੋਂ ਬਾਅਦ ਜਸਪਾਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਡੈੱਡ ਬਾਡੀ ਜਸਪਾਲ ਦੀ ਨਹੀਂ ਹੈ।

ਇਹ ਵੀ ਪੜ੍ਹੋ : ਪੁਲਿਸ ਹਿਰਾਸਤ ‘ਚ ਜਸਪਾਲ ਦੀ ਮੌਤ ਦਾ ਕੀ ਹੈ ਰਾਜ਼ ? ਜਾਣੋ ਹੁਣ ਤਕ ਦੀ ਪੂਰੀ ਜਾਣਕਾਰੀ

ਮ੍ਰਿਤਕ ਦੀ ਸ਼ਨਾਖ਼ਤ ਲਈ ਪਰਿਵਾਰ ਮੈਂਬਰਾਂ ਸਮੇਤ ਐਕਸ਼ਨ ਕਮੇਟੀ ਹਨੂੰਮਾਨਗੜ੍ਹ ਦੇ ਸਿਵਲ ਹਸਪਤਾਲ ਪਹੁੰਚੇ ਸੀ। ਜਿੱਥੇ ਕੁਝ ਦੇਰ ਪਹਿਲਾਂ ਹੀ ਮ੍ਰਿਤਕ ਦੀ ਸ਼ਨਾਖ਼ਤ ਕੀਤੀ ਗਈ ਹੈ। ਜਸਪਾਲ ਦੀ ਮੌਤ ਫ਼ਰੀਦਕੋਟ ਪੁਲਿਸ ਦੀ ਹਿਰਾਸਤ ਦੌਰਾਨ ਬੀਤੀ 18 ਮਈ ਨੂੰ ਹੋਈ ਸੀ। ਇਸ ਦੇ ਇਨਸਾਫ ਤੇ ਲਾਸ਼ ਲੈਣ ਲਈ ਪਰਿਵਾਰ ਪਿਛਲੇ 11 ਦਿਨਾਂ ਤੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ਤੇ ਬੈਠਾ ਹੈ।

Source:AbpSanjha