ਔਰਤ ਨੇ ਆਪਣੇ ਕਤਲ ਦਾ ਕੀਤਾ ਡਰਾਮਾ, ਕੱਪੜਿਆਂ ਵਿਚ ਹੱਡੀ ਰੱਖ ਲਾਈ ਅੱਗ, ਪ੍ਰੇਮੀ ਨਾਲ ਹੋਈ ਫਰਾਰ

Woman dramatized her murder setting fire to the bones

ਪਿੰਡ ਝਰੋੜਾ ਦੀ ਔਰਤ ਨੇ ਆਸ਼ਿਕ ਨਾਲ ਫਰਾਰ ਹੋਣ ਤੋਂ ਪਹਿਲਾਂ ਇਕ ਵੱਡਾ ਡਰਾਮਾ ਰਚਿਆ। ਦੋਸ਼ੀ ਔਰਤ ਨੇ ਆਪਣੇ ਕਪੜਿਆਂ ਵਿਚ ਪਸ਼ੂਆਂ ਦੀਆਂ ਹੱਡੀਆਂ ਸਾੜ ਕੇ ਕਤਲ ਦਾ ਡਰਾਮਾ ਕਰਨ ਦੀ ਕੋਸ਼ਿਸ਼ ਕੀਤੀ। ਸੀਸੀਟੀਵੀ ਕੈਮਰੇ ਨੇ ਉਸਦੀ ਸਾਰੀ ਪੋਲ ਖੋਲ੍ਹ ਦਿੱਤੀ ਹੈ। ਥਾਣਾ ਹਠੂਰ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਪੀੜਤ ਸਹੁਰਾ ਪਰਿਵਾਰ ਪੁਲਿਸ ਤੋਂ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।

ਮੇਜਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ 30 ਮਈ ਦੀ ਰਾਤ ਨੂੰ ਉਸ ਦੇ ਭਤੀਜੇ ਦੀ ਪਤਨੀ ਗੁਰਮੀਤ ਕੌਰ ਨੇ ਸਾਰੇ ਪਰਿਵਾਰ ਦੇ ਖਾਣੇ ਵਿਚ ਨੀਂਦ ਦੀ ਦਵਾਈ ਪਾਈ। ਇਸ ਕਾਰਨ, ਸਾਰਾ ਪਰਿਵਾਰ ਸੌਂ ਗਿਆ। ਇਸ ਦੌਰਾਨ ਗੁਰਮੀਤ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਰਸੋਈ ਵਿਚ ਕੱਪੜੇ ਨੂੰ ਅੱਗ ਲਾ ਦਿੱਤੀ। ਇਨ੍ਹਾਂ ਕਪੜਿਆਂ ਵਿੱਚ ਜਾਨਵਰਾਂ ਦੀਆਂ ਹੱਡੀਆਂ ਪਾ ਦਿੱਤੀਆਂ, ਤਾਂ ਜੋ ਇਸ ਤਰ੍ਹਾਂ ਲੱਗੇ ਕਿ ਸਹੁਰੇ ਵਾਲਿਆਂ ਨੇ ਉਸ ਨੂੰ ਸਾੜ ਕੇ ਮਾਰ ਦਿੱਤਾ ਹੈ।

ਇਹ ਵੀ ਪੜ੍ਹੋ : ਵਾਈਨ ਠੇਕੇਦਾਰ ਅਤੇ Hardy’s World ਦਾ ਮਾਲਕ ਬਿੱਟੂ ਛਾਬੜਾ ਗ੍ਰਿਫਤਾਰ, ਬ੍ਰਾਂਡੇਡ ਬੋਤਲਾਂ ਵਿੱਚ ਸਸਤੀ ਸ਼ਰਾਬ ਭਰਨ ਦਾ ਦੋਸ਼

ਗੁਰਮੀਤ ਕੌਰ ਦੀ ਸੱਸ ਮਹਿੰਦਰ ਕੌਰ ਦੀ ਅੱਗ ਦੇ ਧੂੰਏਂ ਨਾਲ ਨੀਂਦ ਖੁਲ੍ਹ ਗਈ ਅਤੇ ਉਸਨੇ ਕਿਸੇ ਤਰ੍ਹਾਂ ਸਾਰੇ ਪਰਿਵਾਰ ਨੂੰ ਉਠਾਇਆ। ਇਸ ਤੋਂ ਬਾਅਦ ਗੁਰਮੀਤ ਕੌਰ ਦੇ ਪੇਕੇ ਪਰਿਵਾਰ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਕੁੜੀ ਦੇ ਘਰ ਵਾਲਿਆਂ ਨੇ ਸਹੁਰੇ ਪਰਿਵਾਰ ‘ਤੇ ਕਤਲ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਪੁਲਿਸ ਨੇ ਵੀ ਤੁਰੰਤ ਕਾਰਵਾਈ ਕਰਦਿਆਂ ਗੁਰਮੀਤ ਕੌਰ ਦੇ ਪਤੀ ਅਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ।

ਮਾਮਲੇ ਦੀ ਸੱਚਾਈ ਦਾ ਪਤਾ ਕਰਨ ਲਈ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਨੂੰ ਦੇਖਿਆ ਗਿਆ, ਜਿਸ ਵਿੱਚ ਗੁਰਮੀਤ ਕੌਰ ਆਪਣੇ ਪ੍ਰੇਮੀ ਦੇ ਮੋਟਰਸਾਈਕਲ ’ਤੇ ਜਾਂਦੇ ਸਮੇਂ ਕੈਦ ਹੋ ਗਈ। ਪੁਲਿਸ ਜਾਂਚ ਨੇ ਇਹ ਵੀ ਦਰਸਾਇਆ ਕਿ ਗੁਰਮੀਤ ਕੌਰ ਨੇ ਉਸ ਰਾਤ ਭੱਜਣ ਤੋਂ ਪਹਿਲਾਂ ਆਪਣੇ ਪ੍ਰੇਮੀ ਨਾਲ ਪੈਸੇ ਅਤੇ ਗਹਿਣਿਆਂ ਦੀ ਚੋਰੀ ਕੀਤੀ ਸੀ।

ਪੀੜਤ ਪਰਿਵਾਰ ਪੁਲਿਸ ਤੋਂ ਮੰਗ ਕਰ ਰਿਹਾ ਹੈ ਕਿ ਗੁਰਮੀਤ ਕੌਰ ਅਤੇ ਉਸ ਦੇ ਪ੍ਰੇਮੀ ਨੈਨਵਾਲ ਪਿੰਡ ਨਿਵਾਸੀ ਮਨਪ੍ਰੀਤ ਸਿੰਘ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਇਸ ਕੇਸ ਦੀ ਜਾਂਚ ਕਰ ਰਹੇ ਏਐਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਮਝੌਤਾ ਹੋਵੇਗਾ, ਗਹਿਣਿਆਂ ਅਤੇ ਨਕਦੀ ਵਾਪਸ ਕਰ ਦਿੱਤੀ ਜਾਵੇਗੀ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।