Corona in Punjab: ਕਪੂਰਥਲਾ ਵਿੱਚ ਸ਼੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਈ ਇਕ ਮਹਿਲਾ ਨਿੱਕਲੀ Corona Positive

woman-coronavirus-positive-in-kapurthala

Corona in Punjab: ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਈ ਇਕ ਮਹਿਲਾ ਸ਼ਰਧਾਲੂ ਜੋ ਕਿ ਪਿੰਡ ਪਾਜੀਆਂ ਦੀ ਰਹਿਣ ਵਾਲੀ ਹੈ, ਦੀ Coronavirus ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਡਾਕਟਰਾਂ ਵੱਲੋਂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਉਕਤ ਮਹਿਲਾ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਸ਼ਿਫਟ ਕੀਤਾ ਜਾਵੇਗਾ। ਦੱਸਣਯੋਕ ਹੈ ਕਿ ਹੁਣ ਤੱਕ ਸੁਲਤਾਨਪੁਰ ਲੋਧੀ ‘ਚ ਕੁੱਲ 3 ਸ਼ਰਧਾਲੂ Coronavirus ਦੇ ਪਾਜ਼ੇਟਿਵ ਆ ਚੁੱਕੇ ਹਨ। ਜਿਨ੍ਹਾਂ ਨੂੰ ਕਪੂਰਥਲਾ ਦੇ ਆਈਸੋਲੇਸ਼ਨ ਵਾਰਡ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: Corona in Punjab: ਹੁਸ਼ਿਆਰਪੁਰ ਟਾਂਡਾ ਵਿੱਚ 9 ਸ਼ਰਧਾਲੂਆਂ ਦੀ ਰਿਪੋਰਟ ਨਿੱਕਲੀ Corona Positive

ਪੰਜਾਬ ‘ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ Coronavirus ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 764 ਤੱਕ ਪਹੁੰਚ ਗਈ ਹੈ। ਇਨ੍ਹਾਂ ‘ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਮਿਲੀ ਜਾਣਕਾਰੀ ਮੁਤਾਬਕ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਲਗਭਗ 350 ਤੋਂ ਵੱਧ ਸ਼ਰਧਾਲੂ Coronavirus ਪਾਜ਼ੇਟਿਵ ਪਾਏ ਗਏ ਹਨ।

ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਜਲੰਧਰ ‘ਚ Coronavirus ਦੇ ਪਾਜ਼ੇਟਿਵ ਕੇਸ 106, ਮੋਹਾਲੀ ‘ਚ 94, ਪਟਿਆਲਾ ‘ਚ 89, ਅੰਮ੍ਰਿਤਸਰ ‘ਚ 174, ਲੁਧਿਆਣਾ ‘ਚ 102, ਪਠਾਨਕੋਟ ‘ਚ 25, ਨਵਾਂਸ਼ਹਿਰ ‘ਚ 23, ਤਰਨਾਰਨ 15, ਮਾਨਸਾ ‘ਚ 13, ਕਪੂਰਥਲਾ 12, ਹੁਸ਼ਿਆਰਪੁਰ ‘ਚ 44, ਫਰੀਦਕੋਟ 6, ਸੰਗਰੂਰ ‘ਚ 7 ਕੇਸ, ਮੁਕਤਸਰ ਅਤੇ ਗਰਦਾਸਪੁਰ ‘ਚ 4-4 ਕੇਸ, ਮੋਗਾ ‘ਚ 5, ਬਰਨਾਲਾ ‘ਚ 2, ਫਤਿਹਗੜ੍ਹ ਸਾਹਿਬ ‘ਚ 6, ਜਲਾਲਾਬਾਦ 4, ਬਠਿੰਡਾ ‘ਚ 2 ਰੋਪੜ ‘ਚ 5 ਅਤੇ ਫਿਰੋਜ਼ਪੁਰ ‘ਚ 22 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚੋਂ 20 ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ।