ਦੋ ਨੋਜਵਾਨਾਂ ਨੂੰ ਰਸਤੇ ‘ਚ ਰੋਕ ਕੁਝ ਮੋਟਰਸਾਈਕਲ ਸਵਾਰਾਂ ਨੇ ਮਾਰੀ ਗੋਲੀਆਂ, 1 ਦੀ ਮੌਕੇ ਤੇ ਮੌਤ ਤੇ ਦੂਜਾ ਗੰਭੀਰ ਜਖ਼ਮੀ

two youngster shot at tarn taran

ਤਰਨ ਤਾਰਨ ਦੇ ਨੇੜਲੇ ਪਿੰਡ ਦੀਨੇਵਾਲ ਕੋਲ ਮੋਟਰਸਾਈਕਲ ‘ਤੇ ਆ ਰਹੇ ਦੋ ਨੋਜਵਾਨਾਂ ਨੂੰ ਰਸਤੇ ‘ਚ ਰੋਕ ਕੇ ਕੁਝ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਹਮਲੇ ‘ਚ ਗੋਲੀ ਲੱਗਣ ਨਾਲ ਜਗਦੇਵ ਸਿੰਘ ਲਾਡੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਸਾਥੀ ਗੰਭੀਰ ਜ਼ਖ਼ਮੀ ਹੋਇਆ ਹੈ।

ਮ੍ਰਿਤਕ ਜਗਦੇਵ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਜਿੰਮ ਤੋਂ ਵਾਪਸ ਘਰ ਆ ਰਿਹਾ ਸੀ ਜਦੋਂ ਉਨ੍ਹਾਂ ‘ਤੇ ਇਹ ਹਮਲਾ ਹੋਇਆ। ਘਟਨਾ ਦੀ ਥਾਂ ਦੇ ਨਜ਼ਦੀਕ ਰਹਿਣ ਵਾਲੀ ਮਹਿਲਾ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇੱਕ ਵਿਅਕਤੀ ਉਨ੍ਹਾਂ ਦੇ ਘਰ ਪਾਣੀ ਲੈਣ ਵੀ ਆਇਆ ਪਰ ਉਦੋਂ ਤੱਕ ਜਗਦੇਵ ਦੀ ਮੌਤ ਹੋ ਚੁੱਕੀ ਸੀ।

ਇਹ ਵੀ ਪੜ੍ਹੋ : ਪਠਾਨਕੋਟ: ਹੋਲੀ ਤੇ ਰੰਗਾ ‘ਚ ਤੇਜ਼ਾਬ ਮਿਲਾ ਕੇ ਹਮਲਾ ਕਰ ਨੌਜਵਾਨ ਨੂੰ ਕੀਤਾ ਜ਼ਖ਼ਮੀ

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਲਾਡੀ ‘ਤੇ ਕਿਸ ਨੇ ਹਮਲਾ ਕੀਤਾ ਤੇ ਨਾ ਉਨ੍ਹਾਂ ਨੂੰ ਕਿਸੇ ‘ਤੇ ਸ਼ੱਕ ਹੈ। ਹਮਲਾਵਰ ਬਾਰੇ ਲਾਡੀ ਦਾ ਦੂਜਾ ਜ਼ਖ਼ਮੀ ਸਾਥੀ ਹੀ ਦੱਸ ਸਕਦਾ ਹੈ। ਉਧਰ ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਅੱਗੇ ਦੀ ਜਾਂਚ ਸ਼ੁਰੂ ਕਰਨ ਦੀ ਗੱਲ ਕਹਿ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਹਮਲਾਵਰਾਂ ਦਾ ਜਲਦੀ ਪਤਾ ਲਾ ਲਵੇਗੀ।

Source:AbpSanjha