ਨਸ਼ੇ ਦੇ ਦੈਂਤ ਨੇ ਬੁਝਾਏ ਦੋ ਘਰਾਂ ਦੇ ਚਿਰਾਗ

Two-died-with-overdose-of-drug-in-mansa-Punjab

ਮਾਨਸਾ ਜ਼ਿਲ੍ਹੇ ਵਿੱਚ ਦੋ ਘਰਾਂ ਦੀ ਸਵੇਰ ਉਸ ਵੇਲੇ ਕਾਲੀ ਰਾਤ ਬਰਾਬਰ ਹੋ ਗਈ ਜਦ ਸ਼ੁੱਕਰਵਾਰ ਦੀ ਸਵੇਰ ਨਸ਼ੇ ਦੀ ਓਵਰਡੋਜ਼ ਨੇ ਦੋ ਘਰਾਂ ਦੇ ਚਿਰਾਗ ਬੁਝ ਗਏ , ਮਾਮਲਾ ਪਿੰਡ ਮੂਸਾ ਦਾ ਹੈ ਜਿਥੇ ਦੇ ਦੋ ਦੋਸਤਾਂ ਦੀ ਵੱਲੋਂ ਕੀਤਾ ਗਿਆ ਨਸ਼ੇ ਦੀ OVERDOSE ਨਾਲ ਮੌਤ ਹੋ ਗਈ।

ਮ੍ਰਿਤਕ ਗੋਰਾ ਸਿੰਘ ਦੀ ਦੇਰ ਰਾਤ MANSA ਰੇਲਵੇ ਸਟੇਸ਼ਨ ਤੋਂ ਲਾਸ਼ ਮਿਲੀ ਜਦਕਿ ਦਰਸ਼ਨ ਸਿੰਘ ਦੀ ਲਾਸ਼ ਮਾਨਸਾ ਬੱਸ ਸਟੈਂਡ ਦੇ ਕੋਲ ਬਰਾਮਦ ਹੋਈ ਹੈ ਉਥੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈਕੇ ਜਾਂਚ ਆਰੰਭ ਦਿੱਤੀ ਗਈ ਹੈ। ਅਤੇ ਇਹਨਾਂ ਕੋਲ ਨਸ਼ਾ ਕਿਥੋਂ ਆਇਆ ਅਤੇ ਇਹਨਾਂ ਦੋਹਾਂ ਦੇ ਸੰਪਰਕ ਵਿਚ ਹੋਰ ਕੌਣ ਲੋਕ ਸਨ ਇਸ ਦੀ ਪੜਤਾਲ ਜਾਰੀ ਹੈ।

ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਕਸਬੇ ‘ਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ।ਪੁਲਿਸ ਨਸ਼ੇ ਦੀ ਸਮੱਗਲਿੰਗ ਨੂੰ ਰੋਕਣ ‘ਚ ਅਸਫਲ ਰਹੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਨਾਲ ਪੰਜਾਬ ਦੀ ਨੌਜਵਾਨੀ ਡੁੱਬ ਰਹੀ ਹੈ , ਜੋ ਕਿ ਚਿੰਤਾ ਦਾ ਵਿਸ਼ਾ ਹੈ।

 

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ