Moga Accident News: ਮੋਗਾ ਦੇ ਵਿੱਚ ਕਾਰ ਦੀ ਰਫ਼ਤਾਰ ਕਾਰਨ ਹੋਇਆ ਭਿਆਨਕ ਹਾਦਸਾ, ਦੋ ਨੌਜਵਾਨਾਂ ਦੀ ਹਾਲਤ ਗੰਭੀਰ

two-cyclists-crushed-by-high-speeding-car-in-moga

Moga Accident News: ਮੋਗਾ ਵਿਖੇ ਇੱਕ ਤੇਜ਼ ਰਫਤਾਰ ਕਾਰ ਨੇ ਦੋ ਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ। ਇਸ ਦੌਰਾਨ ਕਾਰ ਪਲਟ ਗਈ ਅਤੇ ਦੋਨੋ ਸਵਾਰ ਗੰਭੀਰ ਜ਼ਖ਼ਮੀ ਹੋ ਗਏ। ਉਨਾਂ ਨੁੰ ਤੁਰੰਤ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਇਆ ਗਿਆ। ਜਿੱਥੇ ਉਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: Farmer Suicide News: NCRB ਦੀ ਰਿਪਰੋਟ ਨੇ ਕੀਤਾ ਖੁਲਾਸਾ, ਕਿਸਾਨਾਂ ਦੀਆ ਖੁਦਕੁਸ਼ੀਆਂ ਨੂੰ ਲੈ ਕੇ ਪੰਜਾਬ 5ਵੇਂ ਨੰਬਰ ਤੇ

ਉਧਰ, ਕਾਰ ਚਾਲਕ ਨੇ ਦੱਸਿਆ ਕਿ ਉਹ ਜਗਰਾਓ ਤੋਂ ਆਪਣੇ ਚਾਚੇ ਨੂੰ ਮਿਲਣ ਲਈ ਦਿੱਲੀ ਹਾਰਟ ਹਸਪਤਾਲ ਜਾ ਰਿਹਾ ਸੀ ਜਿਸ ਨੂੰ ਦਿੱਲੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗੱਡੀ ਦੀ ਤੇਜ਼ ਰਫਤਾਰ ਸੀ ਤੇ ਸੜਕ ਦੀ ਹਾਲਤ ਵੀ ਖ਼ਰਾਬ ਸੀ ਜਿਸ ਕਰਕੇ ਕਾਰ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਕਾਰ ਨੇ ਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਤੇ ਕਾਰ ਪਲਟ ਗਈ।

Punjabi News  ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ