ਮੈਡੀਕਲ ਕਾਲਜ ਦੇ 20 ਵਿਦਿਆਰਥੀਆਂ ਦਾ ਟੈਸਟ ਪਾਜ਼ੇਟਿਵ ਆਇਆ ਹੈ।

The-government-medical-college-in-Amritsar-district-was-then-in-a-state-of-panic.

ਪਿਕਨਿਕ ਮਨਾ ਕੇ ਵਾਪਸ ਆਏ ਕਾਲਜ ਦੇ 20 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਗਈ ਹੈ। ਇਹ ਵਿਦਿਆਰਥੀ ਐੱਮ.ਬੀ.ਬੀ.ਐੱਸਦੀ ਪੜ੍ਹਾਈ ਕਰ ਰਹੇ ਹਨ। ਇਹ ਖ਼ਬਰ ਮਿਲਦੇ ਹੀ ਮੈਡੀਕਲ ਕਾਲਜ ਪ੍ਰਬੰਧਨ ‘ਚ ਹਲਚਲ ਮਚ ਗਈ ਹੈ।

ਕੋਰੋਨਾ ਪਾਜ਼ੀਟਿਵ ਆਏ ਵਿਦਿਆਰਥੀ ਪਿਛਲੇ ਦਿਨੀਂ ਕਾਲਜ ਪ੍ਰਸ਼ਾਸਨ ਦੀ ਇਜ਼ਾਜਤ ਤੋਂ ਬਿਨ੍ਹਾਂ ਰਾਜਸਥਾਨ ਦੇ ਵਿੱਚ ਪਿਕਨਿਕ ਮਨਾ ਕੇ ਆਏ ਸਨ।

ਕਾਲਜ ਪ੍ਰਬੰਧਨ ਨੇ ਐੱਮਬੀਬੀਐੱਸ ਦੂਜੇ ਸਾਲ ਦੀਆਂ ਕਲਾਸਾਂ ਸਸਪੈਂਡ ਕਰ ਦਿੱਤੀਆਂ ਗਈਆਂ ਹਨ। ਇਹ ਵਿਦਿਆਰਥੀ ਰਾਜਸਥਾਨ ਘੁੰਮਣ ਗਏ ਸੀ। ਕੁਝ ਦਿਨ ਪਹਿਲਾਂ ਉੱਥੋ ਪਿਕਨਿਕ ਮਨਾ ਕੇ ਵਾਪਸ ਆਏ ਸੀ। ਕਾਲਜ ਪ੍ਰਸ਼ਾਸਨ ਨੇ ਉਨ੍ਹਾਂ ਨੇ ਪਿਕਨਿਕ ‘ਤੇ ਜਾਣ ਤੋਂ ਰੋਕਿਆ ਸੀ ਪਰ ਉਹ ਨਹੀਂ ਮੰਨੇ। ਮੈਡੀਕਲ ਵਿਦਿਆਰਥੀਆਂ ਦੇ ਪਾਜ਼ੀਟਿਵ ਆਉਣ ਮਗਰੋਂ ਹੋਰ ਵਿਦਿਆਰਥੀ ਵੀ ਸਹਿਮੇ ਹੋਏ ਹਨ।

ਇਸ ਘਟਨਾ ਦਾ ਪਤਾ ਲੱਗਦੇ ਹੀ ਕਾਲਜ ਪ੍ਰਸ਼ਾਸਨ ਨੇ ਇਸ ਮਾਮਲੇ ਨੂੰ ਗੰਭੀਰਤਾ ’ਚ ਲੈਂਦੇ ਹੋਏ ਉਕਤ ਵਿਦਿਆਰਤੀਆਂ ਨੂੰ ਕਾਲਜ ’ਚ ਦਾਖ਼ਲ ਹੋਣ ’ਤੇ ਪਾਬੰਧੀ ਲੱਗਾ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਖ਼ਿਲਾਫ਼ ਨੋਟਿਜ ਜਾਰੀ ਕਰਕੇ ਸਖ਼ਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਉਕਤ ਵਿਦਿਆਰਥੀ ਜਿਹੜੀਆਂ ਵੀ ਕਲਾਸਾਂ ਦੇ ਸਨ, ਉਨ੍ਹਾਂ ਨੂੰ ਵੱਖ ਕਰ ਦਿੱਤਾ ਗਿਆ ਹੈ ਤਾਂਕਿ ਹੋਰਾਂ ਵਿਦਿਆਰਥੀਆਂ ਦਾ ਧਿਆਨ ਰੱਖਿਆ ਜਾ ਸਕੇ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ FOLLOW ਕਰੋ