Tarntaran Crime News: ਤਰਨਤਾਰਨ ਵਿੱਚ ਸਹੁਰੇ ਨੇ ਨੂੰਹ ਨਾਲ ਕੀਤਾ ਬਹੁਤ ਹੀ ਮਾੜਾ ਸਲੂਕ, ਨਾਜਾਇਜ਼ ਸਬੰਧ ਬਣਾਉਣ ਤੋਂ ਇਨਕਾਰ ਕਰਨ ‘ਤੇ ਨੂੰਹ ‘ਤੇ ਸੁੱਟੀ ਗਰਮ ਸ਼ਰਾਬ

tarntaran-father-in-law-threw-hot-liquor-at-the-daughter-in-law

 Tarntaran Crime News: ਤਰਨ ਤਾਰਨ ਦੇ ਮੁੰਡਾ ਪਿੰਡ ਤੋਂ ਸੁਹਰੇ ਵਲੋਂ ਨੂੰਹ ਨਾਲ ਸ਼ਰਮਨਾਕ ਹਰਕਤ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸਹੁਰੇ ਵਲੋਂ ਗੁਸੇ ‘ਚ ਆ ਕੇ ਘਰ ਵਿੱਚ ਤਿਆਰ ਕੀਤੀ ਜਾ ਰਹੀ ਗਰਮ ਸ਼ਰਾਬ ਨੂੰਹ ‘ਤੇ ਪਾ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਨੂੰਹ ਵਲੋਂ ਸਹੁਰੇ ਨਾਲ ਨਾਜਾਇਜ਼ ਸਬੰਧ ਬਨਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਸ ਵਲੋਂ ਅਜਿਹੀ ਹਰਕਤ ਕੀਤੀ ਗਈ।

ਇਹ ਵੀ ਪੜ੍ਹੋ: Amritsar News: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਹੋਈ ਬੇਅਦਬੀ ਨੂੰ ਲੈ ਕੇ ਜੱਥੇਦਾਰ ਨੇ ਦਿੱਤਾ ਵੱਡਾ ਬਿਆਨ

ਮਹਿਲਾ ਦਾ ਇਲਾਜ ਕਰਵਾਇਆ ਜਾ ਰਿਹਾ ਹੈ। ਪੀੜਤ ਔਰਤ ਅਤੇ ਉਸ ਦੇ ਪਰਿਵਾਰਕ ਨੇ ਸਥਾਨਕ ਐਸ ਐਸ ਪੀ ਦਫਤਰ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤਾ ਨੇ ਦੱਸਿਆ ਕਿ ਉਸ ਦਾ ਪਤੀ ਕੰਮ ‘ਤੇ ਗਿਆ ਹੋਇਆ ਸੀ ਅਤੇ ਉਹ ਘਰ ਵਿੱਚ ਇੱਕਲੀ ਸੀ। ਉਸ ਦੇ ਸਹੁਰੇ ਨੇ ਉਸ ਨਾਲ ਜਬਰੀ ਸਰੀਰਕ ਸਬੰਧ ਬਨਾਉਣ ਦੀ ਕੋਸ਼ਿਸ ਕੀਤੀ। ਪੀੜਤਾ ਵਲੋਂ ਇਨਕਾਰ ਕਰਨ ‘ਤੇ ਸਹੁਰੇ ਵਲੋਂ ਉਸ ‘ਤੇ ਘਰ ‘ਚ ਬਣ ਰਹੀ ਗਰਮ ਸ਼ਰਾਬ ਪਾ ਦਿੱਤੀ ਗਈ। ਇਸ ਨਾਲ ਉਸ ਦਾ ਸਰੀਰ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਪੀੜਤ ਔਰਤ ਦੇ ਪਤੀ ਨੇ ਮੰਗ ਕੀਤੀ ਹੈ ਕਿ ਉਸ ਦੇ ਪਿਤਾ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ‘ਤੇ ਪੁਲਿਸ ਦਾ ਕਹਿਣਾ ਹੈ ਕਿ ਔਰਤ ਦੀ ਸ਼ਿਕਾਇਤ ਦਰਜ ਕਰ ਲਈ ਗਈ ਹੈ ਤੇ ਜਾਂਚ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Punjabi News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ