Tarntaran ASI Heroin News: ਤਰਨਤਾਰਨ ਵਿੱਚ ਖਾਕੀ ਨੂੰ ਫਿਰ ਲੱਗਿਆ ਦਾਗ਼, ਚਿੱਟਾ ਪੀਂਦੇ ASI ਦੀਆਂ ਫੋਟੋਆਂ ਹੋਈ ਵਾਇਰਲ

tarntaran-asi-heroin-photos-viral-on-social-media

Tarntaran ASI Heroin News: ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਥਾਣਾ ਸਰਾਏ ਅਮਾਨਤ ਖਾਂ ‘ਚ ਤਾਇਨਾਤ ਇਕ ਏ.ਐੱਸ.ਆਈ. ਦੀ ਕਥਿਤ ਤੌਰ ‘ਤੇ ਹੈਰੋਇਨ (ਚਿੱਟਾ) ਪੀਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਪੰਜਾਬ ਪੁਲਸ ਦੀ ਵਰਦੀ ‘ਚ ਮੌਜੂਦ ਏ. ਐੱਸ.ਆਈ. ਲਾਈਟਰ ਨਾਲ ਪੰਨੀ ਦੇ ਸਹਾਰੇ ਹੈਰੋਇਨ ਦਾ ਨਸ਼ਾ ਕਥਿਤ ਤੌਰ ‘ਤੇ ਲੈਂਦਾ ਨਜ਼ਰ ਆ ਰਿਹਾ ਹੈ।

tarntaran-asi-heroin-photos-viral-on-social-media

ਇਹ ਵੀ ਪੜ੍ਹੋ: Simarjeet Singh Bains: ਪੰਜਾਬ ਵਿੱਚ SYL ਦੇ ਮੁੱਦੇ ਨੂੰ ਲੈ ਕੇ ਲਾਇਵ ਹੋਏ ਸਿਮਰਜੀਤ ਬੈਂਸ

ਉਸ ਦੇ ਕੋਲ ਕੁਝ ਲੋਕ ਵੀ ਮੌਜੂਦ ਹਨ। ਇਹ ਨਸ਼ਾ ਕਰਨ ਤੋਂ ਬਾਅਦ ਉਹ ਕੱਪੜੇ ਨਾਲ ਵਾਰ-ਵਾਰ ਆਪਣਾ ਨੱਕ ਅਤੇ ਮੂੰਹ ਸਾਫ਼ ਕਰਦਾ ਦਿਖਾਈ ਦੇ ਰਿਹਾ ਹੈ। ਇਸ ਸਬੰਧੀ ਜਦੋਂ ਉਕਤ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਇਹ ਵੀਡੀਓ ਝੂਠੀ ਹੈ। ਇਸ ‘ਚ ਉਹ ਕੋਈ ਨਸ਼ਾ ਨਹੀਂ ਕਰ ਰਿਹਾ ਪਰ ਉਹ ਕਦੇ-ਕਦੇ ਸ਼ਰਾਬ ਦਾ ਨਸ਼ਾ ਕਰ ਲੈਂਦਾ ਹੈ। ਇਸ ਸਬੰਧੀ ਜ਼ਿਲ੍ਹੇ ਦੇ ਐੱਸ.ਐੱਸ.ਪੀ. ਧੁਰਮਨ ਐੱਚ ਨਿੰਬਲੇ ਨੇ ਇਸ ਵੀਡੀਓ ਦੀ ਜਾਂਚ ਕਰਵਾਉਣ ਦੀ ਗੱਲ ਕਹੀ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਜੇਕਰ ਇਹ ਵੀਡੀਓ ਸੱਚੀ ਪਾਈ ਗਈ ਤਾਂ ਇਸ ਆਧਾਰ ‘ਤੇ ਕਾਰਵਾਈ ਕਰਨ ‘ਚ ਦੇਰੀ ਨਹੀਂ ਕੀਤੀ ਜਾਵੇਗੀ।

 Punjabi News Online ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ FACEBOOK ਤੇ LIKE ਅਤੇ TWITTER ਤੇ FOLLOW ਕਰੋ