Corona in Punjab: ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ Sunny Deol ਨੇ ਲਿਆ ਅਹਿਮ ਫੈਸਲਾ, ਲੋਕ ਹੋਏ ਖੁਸ਼

sunny-deol-take-decision-for-gurdaspur-due-to-corona

Corona in Punjab: ਮਸ਼ਹੂਰ ਅਦਾਕਾਰ ਸਨੀ ਦਿਓਲ, ਜੋ ਕਿ ਪਿਛਲੇ ਸਾਲ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਸਨ। ਉਨ੍ਹਾਂ ਨੇ ਇਸ ਸੀਟ ਤੋਂ ਜਿੱਤ ਵੀ ਹਾਸਿਲ ਕੀਤੀ। ਸਨੀ ਪੰਜਾਬ ਦੇ ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਵੀ ਹਨ। Corona Virus ਨਾਂ ਦੀ ਮਹਾਮਾਰੀ ਨੇ ਲੋਕਾਂ ਵਿਚ ਤੜਥਲੀ ਮਚਾਈ ਹੋਈ ਹੈ। ਹੁਣ ਤਕ ਪੰਜਾਬ ਦੇ ਕਈ ਲੋਕ ਇਸ ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ।

ਹਾਲ ਹੀ ਵਿਚ ਸਨੀ ਦਿਓਲ ਨੇ ਟਵੀਟ ਕਰਕੇ ਆਪਣੇ ਹਲਕੇ ਲਈ ਜਾਰੀ ਕੀਤੀ ਰਾਹਤ ਰਾਸ਼ੀ ਬਾਰੇ ਦੱਸਿਆ ਹੈ। ਉਨ੍ਹਾਂ ਨੇ ਪੰਜਾਬੀ ਤੇ ਹਿੰਦੀ ਭਾਸ਼ਾ ਵਿਚ ਟਵੀਟ ਕਰਦੇ ਹੋਏ ਲਿਖਿਆ- ਲੋਕ ਸਭਾ ਗੁਰਦਾਸਪੁਰ ਦੇ ਸਿਹਤ ਵਿਭਾਗ ਨੂੰ Corona Virus ਵਰਗੀ ਮਹਾਮਾਰੀ ਤੋਂ ਬਚਾਅ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਮੈਂ ਆਪਣੇ ਐੱਮ. ਪੀ. ਲੈਂਡ ਵਿੱਚੋ 50,00,000 ਦਾ ਫੰਡ ਜਾਰੀ ਕਰਦਾ ਹਾਂ ਤਾ ਜੋ ਸਾਡੇ ਹਲਕੇ ਗੁਰਦਾਸਪੁਰ ਨੂੰ ਇਸ ਮਹਾਮਾਰੀ ਦਾ ਸਾਹਮਣਾ ਨਾ ਕਰਨਾ ਪਵੇ।

ਦੱਸ ਦਇਏ ਕਿ ਸਨੀ ਦਿਓਲ ਦੇ ਇਸ ਕੰਮ ਦੀ ਲੋਕ ਪ੍ਰਸ਼ੰਸ਼ਾ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਆਪਣਾ ਇਕ ਵੀਡੀਓ ਪੋਸਟ ਕਰਕੇ ਦੇਸ਼ ਵਾਸੀਆਂ ਨੂੰ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਸੀ ਤਾਂ ਕਿ Corona ਵਰਗੀ ਮਹਾਮਾਰੀ ਉੱਤੇ ਕਾਬੂ ਪਾਇਆ ਜਾ ਸਕੇ। ਇਸ ਵੀਡੀਓ ਵਿਚ ਉਹ ਪੰਜਾਬੀ ਵਿਚ ਬੋਲਦੇ ਨਜ਼ਰ ਆਏ ਸਨ।

Punjab News ਨਾਲ ਜੁੜੀਆਂ ਸਾਰੀਆਂ ਖ਼ਬਰਾਂ ਪੜ੍ਹਨ ਲਈ RAISINGVOICE ਨੂੰ Facebook ਤੇ LIKE ਅਤੇ Twitter ਤੇ FOLLOW ਕਰੋ